ਪੁਲਿਸ ਨੇ ਫਰਜ਼ੀ ਕਰੰਸੀ ਸਮੇਤ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ - ਪ੍ਰਿੰਟਿੰਗ ਮਸ਼ੀਨ ਨੋਟ ਛਾਪਣ ਵਾਲੀ ਸਮੱਗਰੀ ਬਰਾਮਦ
🎬 Watch Now: Feature Video
ਪਠਾਨਕੋਟ ਵਿੱਚ 3 ਨੌਜਵਾਨ 200 ਰੁਪਏ ਦੇ ਨਕਲੀ ਨੋਟ (Fake notes of 200 rupees) ਬਣਾ ਕੇ ਬਾਜ਼ਾਰ ਵਿੱਚ ਸਮਾਨ ਖਰੀਦ ਰਹੇ ਸਨ ਅਤੇ ਨੋਟਾਂ ਨੂੰ ਬਾਜ਼ਾਰ ਵਿੱਚ ਉਤਾਰ ਰਹੇ ਸਨ। ਪੁਲਿਸ ਨੇ ਫਰਜ਼ੀ ਨੋਟ ਚਲਾਉਣ ਦਾ ਧੰਦਾ ਕਰ ਰਹੇ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਿਕ ਮੁਲਜ਼ਮਾਂ ਕੋਲੋਂ ਜਿਨ੍ਹਾਂ 2 ਲੱਖ 52 ਹਜ਼ਾਰ ਦੇ ਜਾਅਲੀ ਨੋਟ ਬਰਾਮਦ (Fake notes recovered) ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲਿਸ ਵੱਲੋਂ 25 ਏਟੀਐੱਮ ਕਾਰਡ, ਇੱਕ ਪ੍ਰਿੰਟਿੰਗ ਮਸ਼ੀਨ ਅਤੇ ਨੋਟ ਛਾਪਣ ਵਾਲੀ ਸਮੱਗਰੀ ਬਰਾਮਦ (Printing machine note printing materials recovered) ਕੀਤੀ ਗਈ ਹੈ। ਫਿਲਹਾਲ ਪੁਲਿਸ ਨੇ ਇਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਉੱਤੇ ਲਿਆ ਹੈ ਤਾਂ ਜੋ ਇਸ ਦੀ ਜਾਂਚ ਕੀਤੀ ਜਾ ਸਕੇ।
Last Updated : Feb 3, 2023, 8:36 PM IST