ਨਵੇਂ ਸਾਲ ਦੀ ਰਾਤ ਨੂੰ ਚੋਰਾਂ ਨੇ ਵਰਕਸ਼ਾਪ ਨੂੰ ਬਣਾਇਆ ਨਿਸ਼ਾਨਾ, ਮੋਟਰਾਂ ਲੈਕੇ ਹੋਏ ਰੱਫੂ-ਚੱਕਰ - ਮੋਗਾ ਦੇ ਪੋਸ਼ ਇਲਾਕਾ ਦੁਸਾਂਝ
🎬 Watch Now: Feature Video
ਮੋਗਾ ਦੇ ਪੋਸ਼ ਇਲਾਕਾ ਦੁਸਾਂਝ ਰੋਡ 'ਤੇ ਨਵੇਂ ਸਾਲ ਦੀ ਰਾਤ ਨੂੰ ਚੋਰ ਵਰਕਸ਼ਾਪ ਵਿੱਚ ਪਾਈਆਂ ਲੱਖਾਂ ਦੀਆਂ ਮੋਟਰਾਂ ਲੈ ਕੇ ਰੱਫੂ ਚੱਕਰ ਹੋ ਗਏ। ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜਾਣਕਾਰੀ ਦਿੰਦਿਆਂ ਵਰਕਸ਼ਾਪ ਦੇ ਮਾਲਿਕ (Thieves stole motors) ਸਿਮਰਨ ਜੀਤ ਸਿੰਘ ਬੇਦੀ ਨੇ ਦੱਸਿਆ ਕਿ ਵਰਕਸ਼ਾਪ ਵਿੱਚ ਤਿੰਨ ਬੰਦੇ ਕੰਧ ਟੱਪ ਕੇ ਅੰਦਰ ਵੜੇ ਅਤੇ ਮੋਟਰਾਂ ਤੇ ਕੇਬਲ ਚੋਰੀ ਕਰਕੇ ਲੈ ਗਏ। ਕਿਹਾ ਕਿ ਜੋ ਮੋਟਰਾਂ ਸੀਸੀਟੀਵੀ ਵਿੱਚ ਆਈਆਂ ਹਨ, ਉਹ ਤਾਂ 11 ਹਨ, ਪਰ ਮੋਟਰਾਂ ਜ਼ਿਆਦਾ ਚੋਰੀ (workshop on New Year in Moga) ਹੋਈਆ ਹਨ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਕਿਹਾ ਕਿ ਬੀਤੀ ਰਾਤ ਦੁਸਾਂਝ ਰੋਡ ਉੱਤੇ ਇਕ ਵਰਕਸ਼ਾਪ (Moga Crime news) ਵਿੱਚ ਚੋਰਾਂ ਨੇ ਰਾਤ ਨੂੰ 11 ਦੇ ਕਰੀਬ ਮੋਟਰਾਂ ਚੋਰੀ ਕੀਤੀਆਂ ਹਨ। ਸੀਸੀਟੀਵੀ ਦੇ ਅਧਾਰ ਉੱਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
Last Updated : Feb 3, 2023, 8:38 PM IST