Thieves broke the wall: ਕੰਧ 'ਚ ਸੰਨ੍ਹਮਾਰੀ ਕਰ ਚੋਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ, ਘਰ 'ਚੋਂ ਨਕਦੀ ਅਤੇ ਗਹਿਣੇ ਚੋਰੀ ਕਰਕੇ ਹੋਏ ਫਰਾਰ - ਤਰਨ ਤਾਰਨ ਵਿੱਚ ਚੋਰੀ

🎬 Watch Now: Feature Video

thumbnail

By ETV Bharat Punjabi Team

Published : Oct 11, 2023, 4:36 PM IST

ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਵਿਣਿੰਗ ਸੂਬਾ ਸਿੰਘ ਵਿਖੇ ਖੇਤਾਂ ਵਿੱਚ ਰਹਿੰਦੇ ਪਰਿਵਾਰ ਦੇ ਘਰ ਵਿੱਚ ਇੱਕ ਕਮਰੇ ਨੂੰ ਸੰਨ੍ਹ ਲਗਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਲਗਭਗ ਡੇਢ ਵਜੇ ਘਰ ਦੇ ਇੱਕ ਕਮਰੇ ਨੂੰ ਸੰਨ੍ਹ ਲਗਾ ਕੇ ਚੋਰ ਅਲਮਾਰੀ ਵਿੱਚੋਂ 2 ਚਾਂਦੀ ਦੇ ਕੜੇ ਲਗਭਗ ਸੱਤ ਹਜ਼ਾਰ ਨਕਦੀ ਚੋਰੀ  (stole jewelry and cash) ਕਰ ਕੇ ਲੈ ਗਏ। ਜਦ ਕਿ ਪਰਿਵਾਰਕ ਮੈਂਬਰ ਘਰ ਦੇ ਬਰਾਂਡੇ ਵਿੱਚ ਸੁੱਤੇ ਸਨ, ਜਦੋਂ ਖੜਕਾ ਹੋਣ ਉੱਤੇ ਪਰਿਵਾਰ ਨੇ ਬੂਹਾ ਖੋਲ੍ਹ ਕੇ ਦੇਖਿਆ ਤਾਂ ਚੋਰ ਉੱਥੋਂ ਫ਼ਰਾਰ ਹੋ ਗਏ ਸਨ। ਖਡੂਰ ਸਾਹਿਬ ਚੌਂਕੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ, ਲਗਾਤਰ ਹੋ ਰਹੀਆਂ ਚੋਰੀਆਂ ਬਾਰੇ ਪੁੱਛਣ ਉੱਤੇ ਉਨ੍ਹਾਂ ਕੋਈ ਸਪੱਸ਼ਟ ਜਵਾਬ ਨਹੀ ਦਿੱਤਾ। 

ABOUT THE AUTHOR

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.