ਫੇਲ੍ਹ ਹੋਣ ਦੇ ਡਰੋਂ ਕਈ ਸਾਲ ਪਹਿਲਾਂ ਘਰੋਂ ਭੱਜੇ ਪ੍ਰਕਾਸ਼ ਦਾ ਆਸਰਾ ਬਣਿਆ ਟਰਸਟ, 40 ਸਾਲ ਬਾਅਦ ਮਿਲਿਆ ਪਰਿਵਾਰ - Trust in Amritsar
🎬 Watch Now: Feature Video
ਫੇਲ੍ਹ ਹੋਣ ਦੇ ਡਰ ਤੋਂ 1992 ਵਿੱਚ ਪ੍ਰਕਾਸ਼ ਕੁਮਾਰ ਆਪਣੇ ਘਰੋਂ ਭੱਜ ਗਿਆ ਸੀ। ਫਿਰ ਉਸ ਨੂੰ ਭਾਈ ਧਰਮ ਸਿੰਘ ਖਾਲਸਾ ਟਰੱਸਟ, ਅੰਮ੍ਰਿਤਸਰ ਨੇ ਉਸ ਨੂੰ ਆਸਰਾ ਦਿੱਤਾ। ਅੱਜ 40 ਸਾਲ ਬਾਅਦ ਹੁਣ ਪ੍ਰਕਾਸ਼ ਦਾ ਪਰਿਵਾਰ ਉਸ ਨੂੰ ਮਿਲਿਆ ਹੈ। ਉਨ੍ਹਾਂ ਨੂੰ ਮਿਲਣ ਲਈ ਮਹਾਰਾਸ਼ਟਰ ਦੇ ਪੁਣੇ ਪਰਿਵਾਰ ਕੋਲ ਜਾ ਰਿਹਾ ਹੈ। ਪ੍ਰਕਾਸ਼ ਕੁਮਾਰ ਨੇ ਇੱਥੇ ਟਰੱਸਟ ਵਿੱਚ ਰਹਿੰਦੇ ਹੋਏ ਪ੍ਰਕਾਸ਼ ਕੁਮਾਰ ਤੋਂ ਪ੍ਰਕਾਸ਼ ਸਿੰਘ ਬਣ ਗਿਆ। ਉਸ ਨੇ ਅੰਮ੍ਰਿਤ ਛੱਕਿਆ ਤੇ ਸਿੰਘ ਸਜ ਗਿਆ। ਇਸ ਟਰੱਸਟ ਨੇ ਪ੍ਰਕਾਸ਼ ਨੂੰ ਨਵਾਂ ਜੀਵਨ ਦਿੱਤਾ ਹੈ। ਇੱਥੇ ਹੀ ਉਸ ਨੇ ਇਕ ਬੇਟਾ ਅਤੇ ਬੇਟੀ ਗੋਦ ਲੈ ਲਈ ਹੈ। ਟਰਸਟ ਦੀ ਸੇਵਾਦਾਰ ਸੰਦੀਪ ਕੌਰ ਨੇ ਕਿਹਾ ਹੁਣ ਪ੍ਰਕਾਸ਼ ਦਾ ਇੱਥੇ ਪਰਿਵਾਰ ਹੈ ਤੇ ਉਹ ਕਹਿੰਦਾ ਹੈ ਕਿ ਉਹ ਪੁਣੇ ਆਪਣੇ ਪਰਿਵਾਰ ਨੂੰ ਸਿਰਫ਼ ਮਿਲ ਕੇ ਇੱਥੇ ਵਾਪਸ ਆ ਜਾਵੇਗਾ।
Last Updated : Feb 3, 2023, 8:37 PM IST