Chidiyan Da Chamba: ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਣ ਪਹੁੰਚੀ 'ਚਿੜੀਆਂ ਦਾ ਚੰਬਾ' ਦੀ ਸਟਾਰ ਕਾਸਟ - ਪੰਜਾਬੀ ਫਿਲਮ
🎬 Watch Now: Feature Video
Published : Oct 3, 2023, 2:03 PM IST
ਅੰਮ੍ਰਿਤਸਰ: 13 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਚਿੜੀਆਂ ਦਾ ਚੰਬਾ ਦੀ ਸਟਾਰ ਕਾਸਟ (star cast of Punjabi film Chidiyan Da Chamba) ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ, ਜਿਥੇ ਸਮੁੱਚੀ ਸਟਾਰਕਾਸਟ ਨੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਉਥੇ ਨਾਲ ਹੀ ਉਹਨਾਂ ਨੇ ਫਿਲਮ ਦੀ ਕਾਮਯਾਬੀ ਲਈ ਵੀ ਅਰਦਾਸ ਕੀਤੀ। ਇਸ ਮੌਕੇ ਖਾਸ ਤੌਰ 'ਤੇ ਗਾਇਕ ਸ਼ਿਵਜੋਤ, ਸ਼ਰਨ ਕੌਰ, ਨੇਹਾ ਪਵਾਰ ਅਤੇ ਮਹਿਨਾਜ਼ ਕੌਰ ਪਹੰਚੇ ਸਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਿਲਮ ਦੀ ਸਟਾਰ ਕਾਸਟ ਨੇ ਕਿਹਾ ਕਿ 'ਅੱਜ ਹਰਮਿੰਦਰ ਸਾਹਿਬ ਨਤਮਸਤਕ ਹੋ ਕੇ ਕਾਫੀ ਚੰਗਾ ਲੱਗ ਰਿਹਾ ਹੈ ਅਤੇ ਆਸ ਹੈ ਕਿ ਲੋਕ ਇਸ ਫਿਲਮ ਨੂੰ ਪੂਰਾ ਪਿਆਰ ਦੇਣਗੇ।' ਤੁਹਾਨੂੰ ਦੱਸ ਦਈਏ ਕਿ ਫਿਲਮ ਦੀ ਵੰਨਗੀ ਔਰਤ ਕੇਂਦਰਿਤ ਹੈ, ਇਸ ਵਿੱਚ ਚਾਰ ਔਰਤਾਂ ਆਪਣੀ ਕਿਸਮਤ ਨਾਲ ਲੜਦੀਆਂ ਨਜ਼ਰ ਆਉਣਗੀਆਂ।