ਸੰਗਰੂਰ 'ਚ ਦੁਕਾਨਦਾਰ ਤੋਂ ਪੈਸਿਆਂ ਦੀ ਲੁੱਟ, ਤੇਜ਼ਧਾਰ ਹਥਿਆਰ ਦੇ ਦਮ ਤੋਂ ਨਕਾਬਪੋਸ਼ਾਂ ਨੇ ਲੁੱਟੀ 10 ਹਜ਼ਾਰ ਦੀ ਨਕਦੀ - Sangrur Crime News
🎬 Watch Now: Feature Video


Published : Dec 6, 2023, 3:06 PM IST
ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਵਿੱਚ ਵੀ ਲੁਟੇਰੇ ਪੂਰੇ ਪੰਜਾਬ ਦੀ ਤਰ੍ਹਾਂ ਬੇਖੌਫ਼ ਵਿਖਾਈ ਦੇ ਰਹੇ ਨੇ। ਦਰਅਸਲ ਸੰਗਰੂਰ ਦੇ ਹਲਕਾ ਸੁਨਾਮ ਵਿੱਚ ਇੱਕ ਦੁਕਾਨਦਾਰ ਤੋਂ ਹਥਿਆਰਾਂ ਦੀ ਨੋਕ ਉੱਤੇ ਲੁਟੇਰੇ 10 ਹਜ਼ਾਰ (Sangrur Crime News) ਰੁਪਏ ਲੁੱਟ ਕੇ ਫਰਾਰ ਹੋ ਗਏ। ਦੁਕਾਨਦਾਰ ਦਾ ਕਹਿਣਾ ਹੈ ਕਿ ਉਹ ਰੋਜ਼ਾਨਾਂ ਦੀ ਤਰ੍ਹਾਂ ਆਪਣਾ ਕੰਮ ਦੁਕਾਨ ਉੱਤੇ ਬੈਠ ਕੇ ਕਰ ਰਿਹਾ ਸੀ ਇੰਨੀ ਦੇਰ ਵਿੱਚ ਲੁਟੇਰਿਆਂ ਨੇ ਦੁਕਾਨ ਅੰਦਰ ਦਾਖਿਲ ਹੋ ਕੇ ਉਸ ਤੋਂ ਪੈਸਿਆਂ ਦੀ ਲੁੱਟ ਕਰ ਲਈ। ਪੁਲਿਸ ਦਾ ਮਾਮਲਾ ਉੱਤੇ ਕਹਿਣਾ ਹੈ ਕਿ ਲੁਟੇਰਿਆਂ ਦੀ ਭਾਲ ਲਈ ਉਨ੍ਹਾਂ ਵੱਲੋਂ ਇਲਾਕੇ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਅਤੇ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। (Robbery of money from a shopkeeper in Sangrur)