ਬਿਰਧ ਆਸ਼ਰਮ ਵਿੱਚ ਹੋਈ ਬਜ਼ੁਰਗ ਔਰਤ ਦੀ ਮੌਤ, ਪੰਜਾਬ ਪੁਲਿਸ ਦੇ ਜਵਾਨ ਨੇ ਕੀਤੀਆਂ ਅੰਤਿਮ ਰਸਮਾਂ ਪੂਰੀਆਂ - ਪੁਲਿਸ ਮੁਲਾਜ਼ਮ ਨੇ ਕੀਤਾ ਸਸਕਾਰ
🎬 Watch Now: Feature Video
ਮੋਗਾ ਦੇ ਬੇਦੀ ਨਗਰ ਵਿੱਚ ਬਣੇ ਬਿਰਧ ਆਸ਼ਰਮ ਵਿੱਚ ਪਿੰਡ ਲਹਿਰਾ ਤਹਿਸੀਲ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੀ ਮਾਤਾ ਦੇਹਾਂਤ ਹੋ ਗਿਆ। ਗੱਲਬਾਤ ਕਰਦਿਆਂ ਸੇਵਾਦਾਰ ਜਸਵੀਰ ਸਿੰਘ ਬਾਵਾ ਜੋ ਕਿ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਮਾਤਾ ਪਿਛਲੇ ਇਕ ਸਾਲ ਤੋਂ ਬਿਰਧ ਆਸ਼ਰਮ ਵਿੱਚ ਰਹਿ ਰਹੀ ਹੈ। ਅਤੇ ਬੀਤੇ ਕੱਲ੍ਹ ਮਾਤਾ ਦਾ ਦੇਹਾਂਤ ਹੋ ਗਿਆ ਸੀ, ਅਤੇ ਜਦੋਂ ਮਾਤਾ ਜੀ ਪੂਰੇ ਹੋਏ ਉਸ ਟਾਈਮ ਅਸੀਂ ਇਨ੍ਹਾਂ ਦੀ ਇੱਕ ਬੇਟੀ ਜੋ ਕਿ ਮਾਣੂੰਕੇ ਦੇ ਵਿੱਚ ਰਹਿੰਦੀ ਹੈ ਉਨ੍ਹਾਂ ਨੂੰ ਫੋਨ ਕੀਤਾ ਸੀ। ਜਿਸ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਤੇਰੀ ਮਾਤਾ ਦਾ ਦੇਹਾਂਤ ਹੋ ਗਿਆ ਹੈ ਆਪਣੇ ਭੈਣ ਭਰਾ ਨੂੰ ਦੱਸ ਦੇਣਾ ਪਰ ਉਸ ਦੇ ਸਸਕਾਰ ਮੌਕੇ ਉਸਦੀ ਇੱਕ ਬੇਟੀ ਮੌਜੂਦ ਸੀ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਕ ਮਾਂ ਬਾਪ ਹੀ ਹਨ ਜੋ ਆਪਣੇ ਬੱਚਿਆਂ ਖਾਤਰ ਕੀ ਨਹੀਂ ਕਰਦੇ ਪਰ ਮਾਂ ਨੂੰ ਲਾਸਟ ਸਮੇਂ ਮੋਢਾ ਦੇਣ ਲਈ ਕੋਈ ਵੀ ਪੁੱਤ ਨਹੀਂ ਪਹੁੰਚਿਆ ਮੌਕੇ ਤੇ ਮਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਪੰਜਾਬ ਪੁਲਿਸ ਦੇ ਵਿਚ ਤੈਨਾਤ ਜਸਬੀਰ ਸਿੰਘ ਬਾਵਾ ਨੇ ਲੋੜ ਹੈ ਹਰ ਇੱਕ ਬੱਚੇ ਨੂੰ ਕੀ ਆਪਣੇ ਮਾਂ ਬਾਪ ਦੀ ਸੇਵਾ ਕਰਨ ਤਾਂ ਜੋ ਬਿਰਧ ਆਸ਼ਰਮ ਬਣਾਉਣ ਦੀ ਨੌਬਤ ਹੀ ਨਾ ਆਵੇ, ਦੱਸ ਦੇਈਏ ਕਿ ਬਜ਼ੁਰਗ ਮਾਤਾ ਦੇ ਚਾਰ ਬੇਟੀਆਂ ਅਤੇ ਦੋ ਪੁੱਤਰ ਹਨ।
Last Updated : Feb 3, 2023, 8:31 PM IST