ਗੁਰਪ੍ਰੀਤ ਕਾਂਗੜ ਦੀਆਂ ਵਧੀਆਂ ਮੁਸ਼ਕਲਾਂ, ਚੰਡੀਗੜ੍ਹ ਤੋਂ ਆਈ ਤਕਨੀਕੀ ਟੀਮ ਅਤੇ ਵਿਜੀਲੈਂਸ ਨੇ ਕੀਤੀ ਘਰ ਦੀ ਮਿਣਤੀ - former minister
🎬 Watch Now: Feature Video
Published : Jan 10, 2024, 9:19 PM IST
ਬਠਿੰਡਾ ਵਿਜੀਲੈਂਸ ਬਿਊਰੋ ਅਤੇ ਚੰਡੀਗੜ੍ਹ ਦੀ ਟੈਕਨੀਕਲ ਟੀਮ ਨੇ ਅੱਜ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਪਿੰਡ ਕਾਂਗੜ ਵਿਖੇ ਪਹੁੰਚ ਕੋਠੀ ਦੀ ਮਿਣਤੀ ਕਰਨ ਤੋਂ ਇਲਾਵਾ ਨਵੀ ਉਸਾਰੀ ਦੀਆਂ ਤਸਵੀਰਾਂ ਲਈਆਂ। ਚੰਡੀਗੜ੍ਹ ਦੀ ਟੈਕਨੀਕਲ ਟੀਮ ਦੇ ਐਕਸੀਅਨ ਸੁਰੇਸ਼ ਕੁਮਾਰ ਨੇ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਘਰ ਦੀ ਬਰੀਕੀ ਨਾਲ ਪੜਤਾਲ ਕੀਤੀ। ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਵਿੱਚ ਗੁਰਪ੍ਰੀਤ ਕਾਂਗੜ ਖ਼ਿਲਾਫ ਇਨਕੁਆਇਰੀ ਬਠਿੰਡਾ ਵਿਜੀਲੈਂਸ ਬਿਊਰੋ ਕੋਲ ਚੱਲ ਰਹੀ ਹੈ। ਇਸ ਦੌਰਾਨ ਲਗਭਗ ਇੱਕ ਦਰਜਨ ਤੋਂ ਵੱਧ ਵਾਰ ਗੁਰਪ੍ਰੀਤ ਸਿੰਘ ਕਾਂਗੜ ਵਿਜੀਲੈਂਸ ਅੱਗੇ ਪੇਸ਼ ਹੋਏ ਹਨ। ਵਿਜੀਲੈਂਸ ਦੇ ਡੀਐੱਸਪੀ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਅੱਜ ਸਾਂਝੇ ਤੌਰ ਉੱਤੇ ਟੀਮਾਂ ਵੱਲੋਂ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਘਰ ਦੀ ਮਿਣਤੀ ਕੀਤੀ ਗਈ। ਟੈਕਨੀਕਲ ਟੀਮ ਨੇ ਪਤਾ ਕਰਨਾ ਹੈ ਕਿ ਸਾਬਕਾ ਮੰਤਰੀ ਵੱਲੋਂ ਜਾਇਦਾਦ ਕਿੱਥੇ-ਕਿੱਥੇ ਬਣਾਈ ਗਈ ਹੈ। ਬਠਿੰਡਾ ਤੋਂ ਇਲਾਵਾ ਮੋਗਾ ਅਤੇ ਬਰਨਾਲਾ ਵਿੱਚ ਵੀ ਉਹਨਾਂ ਦੀ ਕਾਫੀ ਜਾਇਦਾਦ ਹੈ ਜਿਸ ਦੇ ਖਾਤਿਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਇਸ ਇਨਕੁਆਇਰੀ ਨੂੰ ਪੂਰਾ ਕੀਤਾ ਜਾਵੇਗਾ।