ਵਿਜੀਲੈਂਸ ਦੀ ਕਾਰਵਾਈ ਨੂੰ ਲੈ ਕੇ ਬੋਲੇ ਮੰਤਰੀ ਕਟਾਰੂਚੱਕ ਕਿਹਾ ਨਹੀਂ ਬਖ਼ਸ਼ੇ ਜਾਣਗੇ ਭ੍ਰਿਸ਼ਟਾਚਾਰੀ - ਅਮਿਤ ਵਿਜ ਵਿਜੀਲੈਂਸ ਦੇ ਘੇਰੇ ਵਿੱਚ ਆ ਗਏ
🎬 Watch Now: Feature Video
ਪਠਾਨਕੋਟ ਵਿੱਚ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ (Cabinet Minister Lalchand Kataruchak in Pathankot) ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਂਦੇ ਹੀ ਆਪਣਾ ਇਰਾਦਾ ਸਾਫ਼ ਕਰ ਦਿੱਤਾ ਸੀ ਕਿ ਸੂਬੇ ਵਿੱਚ ਘੁਟਾਲੇ ਕਰਨ ਵਾਲੇ ਹੁਣ ਨਹੀਂ ਬਖ਼ਸ਼ੇ ਜਾਣਗੇ ਅਤੇ ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੇ ਹੁਣ ਤੱਕ ਕਈ ਅਧਿਕਾਰੀਆਂ, ਮੌਜੂਦਾ ਸਰਕਾਰ ਦੇ ਮੰਤਰੀਆਂ ਅਤੇ ਸਾਬਕਾ ਮੰਤਰੀਆਂ ਉੱਤੇ ਵਿਜੀਲੈਂਸ ਵੱਲੋਂ ਜਾਂਚ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਸ ਕੜੀ ਵਿੱਚ ਅੱਜ ਪਠਾਨਕੋਟ ਦੇ ਸਾਬਕਾ ਵਿਧਾਇਕ ਅਮਿਤ ਵਿਜ ਵੀ ਵਿਜੀਲੈਂਸ ਦੇ ਘੇਰੇ ਵਿੱਚ (Amit Vij came under vigilance) ਆ ਗਏ ਹਨ। ਕਟਾਰੂਚੱਕ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਲੁੱਟਣ ਵਾਲਿਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਲੋਕਾਂ ਦਾ ਹਿਸਾਬ ਲਿਆ ਜਾਵੇਗਾ।
Last Updated : Feb 3, 2023, 8:30 PM IST