ਸਮਾਜ ਸੇਵੀ ਸੰਸਥਾ ਨੇ ਮਨਾਈ ਧੀਆਂ ਦੀ ਲੋਹੜੀ ਤੇ ਲੋਕਾਂ ਨੂੰ ਦਿੱਤਾ ਇਹ ਖਾਸ ਸੁਨੇਹਾ - Dhiyan di Lohri
🎬 Watch Now: Feature Video
Published : Jan 12, 2024, 8:24 AM IST
ਅੰਮ੍ਰਿਤਸਰ: ਲੋਹੜੀ ਦੇ ਤਿਉਹਾਰ ਮੌਕੇ ਜਾਗ੍ਰਿਤੀ ਜੀਵਨ ਵੈਲਫੇਅਰ ਸੁਸਾਇਟੀ ਵਲੋਂ ਧੀਆਂ ਦੀ ਲੋਹੜੀ ਮਨਾਉਦਿਆਂ ਆਪਣੇ ਸਿਲਾਈ ਸੈਟਰ ਵਿੱਚ ਵਿਦਿਆਰਥਣਾਂ ਨਾਲ ਲੋਹੜੀ ਮਨਾਈ ਗਈ ਅਤੇ ਇਸ ਤਿਉਹਾਰ ਦੀ ਮਹੱਤਤਾ ਦੱਸਦਿਆਂ ਲੋਕਾਂ ਨੂੰ ਵੀ ਧੀਆਂ ਦੀ ਲੋਹੜੀ ਮਨਾਉਣ ਦਾ ਸੰਦੇਸ਼ ਦਿਤਾ। ਇਸ ਮੌਕੇ ਗੱਲਬਾਤ ਕਰਦਿਆਂ ਜਾਗ੍ਰਿਤੀ ਜੀਵਨ ਵੈਲਫੇਅਰ ਸੁਸਾਇਟੀ ਦੀ ਆਗੂਆਂ ਨੇ ਦੱਸਿਆ ਕੀ ਅੱਜ ਆਪਣੇ ਸਿਲਾਈ ਸੈਂਟਰ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਡੀ ਜੀਵਨਸ਼ੈਲੀ ਵਿੱਚ ਚਾਹੇ ਕਾਫੀ ਬਦਲਾਅ ਆਇਆ ਹੈ ਪਰ ਅਜੇ ਵੀ ਲੋਕ ਧੀਆਂ ਨਾਲੋਂ ਮੁੰਡਿਆਂ ਨਾਲ ਜਿਆਦਾ ਮੌਹ ਦਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਮੁੰਡਿਆਂ ਦੀ ਲੋਹੜੀ ਤਾਂ ਮਨਾਈ ਜਾਂਦੀ ਹੈ ਪਰ ਧੀਆਂ ਪ੍ਰਤੀ ਪੱਖਪਾਤ ਕੀਤਾ ਜਾਦਾ ਹੈ, ਜਿਸਦੇ ਚੱਲਦੇ ਅੱਜ ਅਸੀਂ ਧੀਆਂ ਦੀ ਲੋਹੜੀ ਮਨਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਹੈ।