Kapurthala Firing : ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾ 'ਚ ਦੋ ਧੜਿਆਂ 'ਚ ਹੋਇਆ ਖੂਨੀ ਟਕਰਾਅ, ਗੋਲੀ ਲੱਗਣ ਨਾਲ ਇੱਕ ਦੀ ਮੌਤ - clash bitween two parties in kapurthala
🎬 Watch Now: Feature Video
Published : Oct 31, 2023, 10:45 AM IST
ਬੀਤੀ ਦੇਰ ਰਾਤ ਕਪੂਰਥਲਾ ਦੇ ਪਿੰਡ ਸਿੱਧਵਾਂ ਵਿੱਚ ਦੋ ਧੜਿਆਂ ਦੀ ਆਪਸੀ ਤਕਰਾਰ ਨੇ ਖੂਨੀ ਰੂਪ ਲੈ ਲਿਆ। ਪਿੰਡ ਦੋਨਾ 'ਚ ਦੇਰ ਰਾਤ ਮਾਮੂਲੀ ਤਕਰਾਰ ਨੂੰ ਲੈ ਕੇ ਨੌਜਵਾਨਾਂ ਦੇ ਦੋ ਗੁੱਟਾਂ 'ਚ ਹੋਈ ਝੜਪ 'ਚ ਗੋਲੀ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਰਾਤ ਸਮੇਂ ਕੁਝ ਨੌਜਵਾਨ ਪਿੰਡ ਦੇ ਪਾਰਕ 'ਚ ਬੈਠੇ ਸਨ ਅਤੇ ਫਿਰ ਉਥੇ ਦੂਜੀ ਧਿਰ ਵੀ ਪਹੁੰਚ ਗਈ, ਜਿਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋ ਧੜਿਆਂ ਵਿਚ ਮਾਮੂਲੀ ਤਕਰਾਰ ਹੋ ਗਈ, ਜਿਸ ਤੋਂ ਬਾਅਦ ਝਗੜਾ ਲੜਾਈ 'ਚ ਬਦਲ ਗਿਆ ਅਤੇ ਇਕ ਧਿਰ ਨੇ ਦੂਜੇ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇਕ 35 ਸਾਲਾ ਵਿਅਕਤੀ ਦੀ ਮੌਤ ਹੋ ਗਈ। ਗੋਲੀ ਲੱਗਣ ਨਾਲ ਨੌਜਵਾਨ ਵਿਜੇ ਕੁਮਾਰ ਉਰਫ਼ ਚੀਕੂ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਰਕਾਰੀ ਹਸਪਤਾਲ ਕਪੂਰਥਲਾ 'ਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ 'ਚ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਦੇਰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕਪੂਰਥਲਾ ਦੇ ਸਦਰ ਥਾਣਾ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।