ਦਿਨ ਦਿਹਾੜੇ ਲੁਟੇਰਿਆਂ ਨੇ ਪੈਟਰੋਲ ਪੰਪ ਉੱਤੇ ਕੀਤੀ ਲੁੱਟ - ਪੈਟਰੋਲ ਪੰਪ ਉੱਤੇ ਕੀਤੀ ਲੁੱਟ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16953582-thumbnail-3x2-lala.jpg)
ਤਰਨ ਤਾਰਨ ਦੇ ਪਿੰਡ ਸ਼ੇਰੋਂ ਦੇ ਕੋਲ ਇਕ ਪੈਟਰੋਲ ਪੰਪ ਨੂੰ ਲੁਟੇਰਿਆਂ ਨੇ ਨਿਸ਼ਾਨਾ (Crime in petrol pump in Tarn Taran) ਬਣਾਇਆ ਹੈ। ਦਿਨ ਦਿਹਾੜੇ ਦੋ ਲੁਟੇਰੇ ਮੋਟਰਸਾਈਕਲ 'ਤੇ ਸਵਾਰ ਹੋਕੇ ਪੈਟਰੋਲ ਪੰਪ ਉੱਤੇ ਆਏ ਬੰਦੂਕ ਦੀ ਨੋਕ 'ਤੇ ਕਰਿੰਦਿਆਂ ਅਤੇ ਪਟਰੋਲ ਪੰਪ ਦੇ ਮਾਲਕ ਨੂੰ ਲੁੱਟ ਲਿਆ ਗਿਆ। ਪਟਰੋਲ ਪੰਪ ਦੇ ਕਰਿੰਦਿਆਂ ਕੋਲੋਂ 10 ਹਜ਼ਾਰ ਦੇ ਕਰੀਬ ਪੈਸਿਆਂ ਦੀ ਲੁੱਟ ਕੀਤੀ ਜਿਸ ਤੋਂ ਬਆਦ ਪਟਰੋਲ ਪੰਪ ਦੇ ਦਫ਼ਤਰ ਵਿੱਚ ਦਾਖਲ ਹੋ ਕੇ ਮਾਲਕ ਨੂੰ ਨਿਸ਼ਾਨਾ ਬਣਾਇਆ। ਪਟਰੋਲ ਪੰਪ ਦੇ ਮਾਲਕ ਦੇ ਕੋਲ ਮੌਜੂਦ ਦੋ ਮੋਬਾਇਲ ਫੋਨ ਅਤੇ ਗੱਡੀ ਦੀ ਚਾਬੀ ਲੈਕੇ ਫ਼ਰਾਰ ਹੋ ਗਏ। ਲੁਟੇਰਿਆਂ ਨੇ ਕੁੱਲ 10 ਹਜ਼ਾਰ ਦੀ ਲੁੱਟ ਕੀਤੀ 4 ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:32 PM IST