ਤੇਜ ਬਾਰਸ਼ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੇ ਬਦਲਵੀਂ ਖੇਤੀ ਦੇ ਸੁਪਨੇ ਕੀਤੇ ਚੂਰ-ਚੂਰ - ਬਦਲਵੀਂ ਖੇਤੀ ਅਪਣਾ ਮੂੰਗੀ
🎬 Watch Now: Feature Video
ਬੀਤੇ ਕੱਲ੍ਹ ਹੋਈ ਤੇਜ਼ ਬਾਰਸ਼ ਅਤੇ ਗੜੇਮਾਰੀ ਨਾਲ ਫ਼ਰੀਦਕੋਟ ਜ਼ਿਲ੍ਹੇ ਦੇ ਅੱਧਾ ਦਰਜਨ ਪਿੰਡਾਂ, ਪੱਖੀ ਕਲਾਂ, ਭੋਲੂਵਾਲਾ, ਬੀੜ ਭੋਲੂਵਾਲਾ ਪਹਿਲੂ ਵਾਲਾ ਅਤੇ ਭਾਗਥਲਾ ਦੇ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ। ਇਸ ਗੜੇਮਾਰੀ ਨਾਲ ਉਹਨਾਂ ਕਿਸਾਨਾਂ ਦਾ ਜ਼ਿਆਦਾ ਨੁਕਸਾਨ ਹੋਇਆ। ਜਿਹਨਾਂ ਨੇ ਪੰਜਾਬ ਸਰਕਾਰ ਦੇ ਫਸਲੀ ਵਿਭਿੰਨਤਾ ਦੇ ਹੁਕਮਾਂ ਨੂੰ ਮੰਨਦਿਆਂ ਬਦਲਵੀਂ ਖੇਤੀ ਅਪਣਾ ਮੂੰਗੀ, ਮੱਕੀ, ਨਰਮਾਂ ਅਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਉਹਨਾਂ ਕਿਸਾਨਾਂ ਨੂੰ ਬੇਹੱਦ ਨੁਕਸਾਨ ਹੋਇਆ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਪੰਜਾਬ ਸਰਕਾਰ ਦਾ ਹੁਕਮ ਮੰਨ ਕੇ ਬਦਲਵੀਂ ਖੇਤੀ ਅਪਣਾ ਕੇ ਮੂੰਗੀ, ਮੱਕੀ, ਨਰਮਾਂ ਅਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਪਰ ਪਹਿਲਾਂ ਨਹਿਰੀ ਪਾਣੀ ਅਤੇ ਬਿਜਲੀ ਦੀ ਘਾਟ ਦੇ ਚਲਦੇ ਉਹਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਬਾਲ ਕੇ ਫਸਲਾਂ ਪਾਲਣੀਆ ਪਈਆਂ ਅਤੇ ਹੁਣ ਕੁਦਰਤੀ ਆਫਤ ਨਾਲ ਉਹਨਾਂ ਦੀਆਂ ਇਹ ਫਸਲਾਂ ਪੂਰੀ ਤਰਾਂ ਨਾਲ ਨਸ਼ਟ ਹੋ ਗਈਆਂ ਹਨ। ਉਹਨਾਂ ਕਿਹਾ ਅਸੀਂ ਸਰਕਾਰ ਦੀ ਮੰਨ ਕੇ ਬਦਲਵੀਂ ਖੇਤੀ ਅਪਣਾਈ ਸੀ, ਜਿਸ ਨਾਲ ਸਾਨੂੰ ਨੁਕਸਾਨ ਝਲਣਾ ਪਿਆ, ਹੁਣ ਸਰਕਾਰ ਸਾਡੇ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਦੇਵੇ।
Last Updated : Feb 3, 2023, 8:23 PM IST