Amritsar News: ਬਾਬਾ 5 ਕਰੋੜ ਤਿਆਰ ਰੱਖੀ, ਨਹੀਂ ਤਾਂ ਤੈਨੂੰ ਗੱਡੀ ਚਾੜ੍ਹ ਦੇਣਾ, ਮੰਦਿਰ ਦੀ ਗੋਲਕ 'ਚੋਂ ਨਿਕਲਿਆ ਧਮਕੀ ਭਰਿਆ ਨੋਟ - Priest of Amritsar Balaji temple
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/01-10-2023/640-480-19651908-802-19651908-1696123502542.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Oct 1, 2023, 7:00 AM IST
ਅੰਮ੍ਰਿਤਸਰ ਦੇ ਇਤਿਹਾਸਕ ਨਗਰ ਛੇਹਰਟਾ 'ਚ ਸਥਿਤ ਬਾਲਾ ਜੀ ਮੰਦਿਰ ਦੇ ਪੁਜਾਰੀ ਅਸ਼ਨੀਲ ਮਹਾਰਾਜ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪੈਸਿਆਂ ਦੀ ਗਿਣਤੀ ਦੌਰਾਨ ਮੰਦਰ ਦੀ ਗੋਲਕ 'ਚੋਂ ਇਕ 100 ਰੁਪਏ ਦਾ ਪਾਕਿਸਤਾਨੀ ਕਰੰਸੀ ਦਾ ਨੋਟ ਨਿਕਲਿਆ। ਇਸ ਨੋਟ ਉੱਪਰ ਲਿਖਿਆ ਹੋਇਆ ਸੀ ਕਿ ਬਾਬਾ ਤੈਨੂੰ ਬਹੁਤ ਕਹਿ ਦਿੱਤਾ ਪਰ ਤੂੰ ਨਹੀਂ ਮੰਨਿਆ, ਬਾਬਾ 5 ਕਰੋੜ ਰੁਪਏ ਤਿਆਰ ਰੱਖੀ, ਨਹੀਂ ਤਾਂ ਤੈਨੂੰ ਗੱਡੀ ਚਾੜ੍ਹ ਦੇਣਾ। ਜਿਸ ਨੂੰ ਲੈਕੇ ਉਨ੍ਹਾਂ ਵਲੋਂ ਪੁਲਿਸ ਕੋਲ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ। ਇਸ ਸਬੰਧੀ ਮੰਦਿਰ ਦੇ ਪੁਜਾਰੀ ਅਸ਼ਨੀਲ ਜੀ ਮਹਾਰਾਜ ਦਾ ਕਹਿਣਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਅਤੇ ਐੱਸਐੱਚਓ 'ਤੇ ਪੂਰਾ ਭਰੋਸਾ ਹੈ ਕਿ ਉਹ ਇਸ ਧਮਕੀ ਦੇਣ ਵਾਲੇ ਵਿਅਕਤੀ ਨੂੰ ਜਲਦ ਕਾਬੂ ਕਰਨਗੇ।