ਲੁਟੇਰਿਆਂ ਨੂੰ ਪੁਲਿਸ ਨੇ ਲੁੱਟ ਦੀ ਰਕਮ ਸਮੇਤ ਕੀਤਾ ਗ੍ਰਿਫ਼ਤਾਰ - ਲੁੱਟੀ ਗਈ 17 ਲੱਖ ਰੁਪਏ ਦੀ ਰਕਮ ਬਰਾਮਦ
🎬 Watch Now: Feature Video
ਪਟਿਆਲਾ ਪੁਲਿਸ ਵੱਲੋਂ ਹਲਕਾ ਘਨੌਰ ਵਿੱਚ ਯੂਕੋ ਬੈਂਕ ਵਿੱਚ ਲੁੱਟ (Robbery incident in UCO Bank at Ghanoor) ਦੀ ਵਾਰਦਾਤ ਕਰਨ ਵਾਲੇ ਚਾਰ ਲੁਟੇਰਿਆਂ ਨੂੰ ਕਾਬੂ ਕਰਦਿਆਂ ਉਨ੍ਹਾਂ ਵੱਲੋਂ ਲੁੱਟੀ ਗਈ 17 ਲੱਖ ਰੁਪਏ ਦੀ ਰਕਮ ( looted amount of 17 lakh rupees was recovered) ਵੀ ਬਰਾਮਦ ਕਰ ਲਈ ਗਈ ਹੈ। ਪੁਲਿਸ ਮੁਤਾਬਿਕ ਮੁਲਜ਼ਮਾਂ ਕੋਲੋਂ ਨਕਦੀ ਤੋਂ ਇਲਾਵਾ ਇੱਕ ਕਾਰ ,12 ਬੋਰ ਦੀ ਬੰਦੂਕ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਮੁਤਾਬਿਕ ਲੁੱਟ ਦੀ ਵਾਰਦਾਤ ਵਿੱਚ ਹੈਜਾਬਾਦ ਪਿੰਡ ਦਾ ਸਰਪੰਚ ਵੀ ਸ਼ਾਮਲ ਸੀ ਅਤੇ ਉਹੀ ਲੁੱਟ ਦਾ ਮਾਸਟਰਮਾਈਂਡ ਵੀ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਉੱਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਅਤੇ ਲੁਟੇਰੇ ਫ਼ਤਹਿਗੜ੍ਹ ਸਾਹਿਬ ਅਤੇ ਰੋਪੜ ਵਿੱਚ ਪਹਿਲਾਂ ਵੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।
Last Updated : Feb 3, 2023, 8:34 PM IST