Paramjit Singh Sarna Meeting Giani Raghbir Singh: ਪਰਮਜੀਤ ਸਿੰਘ ਸਰਨਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਮੀਟਿੰਗ, ਰੱਖੀ ਵੱਡੀ ਮੰਗ ?
🎬 Watch Now: Feature Video
ਅੰਮ੍ਰਿਤਸਰ: ਦਿੱਲੀ ਕਮੇਟੀ ਉਪਰ ਭ੍ਰਿਸ਼ਟਾਚਾਰ ਅਤੇ ਬਦ ਇੰਤਜ਼ਾਮੀ ਦੇ ਇਲਜ਼ਾਮ ਲਗਾਉਂਦਿਆ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ। ਪਰਮਜੀਤ ਸਿੰਘ ਸਰਨਾ ਵੱਲੋਂ ਜਿੱਥੇ ਆਪਣੇ ਸਾਥੀਆਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਗਿਆ, ਉੱਥੇ ਹੀ ਸ੍ਰੀ ਅਕਾਲ ਤਖ਼ਤ ਸਕੱਤਰੇਤ ਉਪਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੀਟਿੰਗ ਕਰ ਸਿੱਖ ਕੌਮ ਦੇ ਸਰਮਾਏ ਨੂੰ ਬਚਾਉਣ ਦੀ ਅਪੀਲ ਵੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਬਿਆਨ ਦੇਣਾ ਕਿ ਸਾਡੇ ਉਪਰ 400 ਦਾ ਕਰਜ਼ਾ ਹੈ, ਅਜਿਹੇ ਬਿਆਨ ਸਾਬਿਤ ਕਰਦੇ ਹਨ ਕਿ ਦਿੱਲੀ ਕਮੇਟੀ ਧਰਾਤਲ ਉੱਤੇ ਜਾ ਚੁੱਕੀ ਹੈ। ਇਹ ਕੌਮ ਦੇ ਸਰਮਾਏ ਨੂੰ ਬਚਾਉਣ ਤੇ ਦਿੱਲੀ ਕਮੇਟੀ ਤੋਂ ਇਸ ਭ੍ਰਿਸ਼ਟਚਾਰ ਸਬੰਧੀ ਜਵਾਬ ਲੈਣ ਲਈ ਅੱਜ ਬੁੱਧਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਅੱਗੇ ਅਪੀਲ ਕੀਤੀ ਗਈ ਹੈ ਕਿ ਉਹ ਇਸ ਸਬੰਧੀ ਜਵਾਬ ਮੰਗਣ, ਕਿਉਕਿ 2013 ਵਿੱਚ ਸਵਾ ਸੋ ਕਰੋੜ ਸਰਪਲਸ ਹੋਣ ਅਤੇ ਉਸ ਤੋਂ ਬਾਅਦ ਦੀ ਕਮਾਈ ਦੇ ਬਾਵਜੂਦ ਇਹ ਕਮੇਟੀ ਪ੍ਰੈਸ ਕਾਨਫਰੰਸ ਕਰ ਸਿਰਫ ਤੇ ਸਿਰਫ ਸਕੂਲਾਂ ਵਿੱਚ ਹੀ 350 ਕਰੋੜ ਦਾ ਘਾਟਾ ਦੱਸ ਰਹੀ ਹੈ, ਜੋ ਕਿ ਇਹਨਾਂ ਦੀ ਬਦ ਇੰਤਜ਼ਾਮੀ ਅਤੇ ਭ੍ਰਿਸ਼ਟਚਾਰ ਦੀ ਉਦਾਹਰਨ ਹੈ।