ਪੈਦਲ ਜਾ ਰਹੀ ਵਿਦਿਆਰਥਣ ਤੋਂ ਡੀਐੱਸਪੀ ਦਫਤਰ ਨੇੜੇ ਮੋਬਾਇਲ ਦੀ ਲੁੱਟ,ਪੀੜਤਾ ਨੇ ਪੁਲਿਸ 'ਤੇ ਸੁਣਵਾਈ ਨਾ ਕਰਨ ਦਾ ਲਾਇਆ ਇਲਜ਼ਾਮ - Robbery of mobile in Bathinda
🎬 Watch Now: Feature Video


Published : Nov 30, 2023, 9:35 AM IST
ਬਠਿੰਡਾ ਦੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਅੰਦਰ ਲੁਟੇਰੇ ਬੇਖੌਫ ਨਜ਼ਰ ਆ ਰਹੇ ਹਨ। ਹੁਣ ਮੁੜ ਤੋਂ ਦਿਨ-ਦਿਹਾੜੇ ਲੁਟੇਰਿਆਂ ਨੇ ਤਲਵੰਡੀ ਸਾਬੋ ਵਿੱਚ ਡੀਐੱਸਪੀ ਦਫਤਰ ਨੇੜੇ ਕਾਲਜ ਤੋਂ ਆ ਰਹੀ ਵਿਦਿਆਰਥਣ ਨੂੰ ਨਿਸ਼ਾਨਾ ਬਣਾਉਂਦਿਆ ਉਸ ਤੋਂ ਮੋਬਾਇਲ ਦੀ ਖੋਹ ਕਰ ਲਈ। ਇਸ ਤੋਂ ਮਗਰੋਂ ਅਣਪਛਾਤੇ ਲੁਟੇਰੇ ਮੌਕੇ ਤੋਂ (Unidentified robber escaped from the scene) ਫਰਾਰ ਹੋ ਗਏ। ਪੀੜਤ ਵਿਦਿਆਰਥਣ ਦਾ ਕਹਿਣਾ ਹੈ ਕਿ ਉਨ੍ਹਾਂ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਏ। ਪੀੜਤਾ ਮੁਤਬਿਕ ਮਾਮਲੇ ਨੂੰ ਲੈਕੇ ਬਠਿੰਡਾ ਪੁਲਿਸ ਗੰਭੀਰ ਨਹੀਂ ਹੈ ਜਦਕਿ ਗਰੀਬ ਪਰਿਵਾਰ ਦੀ ਧੀ ਹੋਣ ਕਰਕੇ ਉਸ ਲਈ ਨਵਾਂ ਮੋਬਾਇਲ ਖਰੀਦਣਾ ਅਸੰਭਵ ਹੈ। ਪੀੜਤਾ ਨੇ ਇਨਸਾਫ ਦੀ ਗੁਹਾਰ ਲਗਾਈ ਹੈ। (Robbery of mobile in Bathinda)