ਫੱਲਾਂ ਦੇ ਗੋਦਾਮ ਵਿੱਚ ਅੱਗ ਲੱਗਣ ਕਾਰਨ ਲੱਖਾਂ ਦਾ ਫੱਲ ਸੜ ਕੇ ਸੁਆਹ ਹੋਇਆ - ਫਲ ਵਿਕ੍ਰੇਤਾਵਾ
🎬 Watch Now: Feature Video
ਰੋਪੜ ਵਿੱਚ ਤੜਕ ਸਵੇਰੇ ਇਕ ਫਲਾਂ ਦੇ ਗੋਦਾਮ ਵਿੱਚ ਅੱਗ ਲੱਗਣ ਨਾਲ ਫਲ ਵਿਕ੍ਰੇਤਾਵਾ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਰੋਪੜ ਦੇ ਰਾਮ ਲੀਲਾ ਗਰਾਊਂਡ ਰੋਡ 'ਤੇ ਰੇਹੜੀਆਂ ਲਗਾ ਕੇ ਫਲ ਵੇਚਣ ਵਾਲੇ ਪੰਜਾਬੀ ਨੋਜਵਾਨਾਂ ਤੇ ਪ੍ਰਵਾਸੀ ਭਾਈਚਾਰੇ ਦੇ 15 ਦੇ ਕਰੀਬ ਫਲ ਵਿਕ੍ਰੇਤਾਵਾ ਦੀਆਂ ਰੇਹੜੀਆਂ ਤੱਕ ਜਲ ਕੇ ਰਾਖ ਹੋ ਗਈਆਂ। ਇਹ ਲੋਕ ਰੋਜ਼ਾਨਾ ਮੰਡੀ ਤੋ ਫਲ ਲਿਆ ਕੇ ਵੇਚਦੇ ਸਨ, ਪਰ ਛਠ ਪੂਜਾ ਦੇ ਤਿਉਹਾਰ ਦੇ ਚੱਲਦਿਆਂ ਇਨ੍ਹਾਂ ਵੱਲੋ ਫਲ ਦਾ ਸਟਾਕ ਕੀਤਾ ਗਿਆ ਸੀ। ਫਲ ਵਿਕਰੇਤਾਵਾ ਨੂੰ ਇਸ ਘਟਨਾ ਦੀ ਜਾਣਕਾਰੀ ਸਵੇਰੇ ਤਿੰਨ ਵਜੇ ਦੇ ਕਰੀਬ ਮਿਲੀ ਜਿਸ ਤੋ ਬਾਅਦ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਤਾ ਪਾ ਲਿਆ, ਪਰ ਵੱਡੀ ਮਾਤਰਾ ਵਿਚ ਫਲ ਸੜ ਕੇ ਖ਼ਰਾਬ ਹੋ ਗਿਆ। ਇਸ ਦੋਰਾਨ ਇਕ ਐਮ.ਏ ਪਾਸ ਪੰਜਾਬੀ ਨੋਜਵਾਨ ਵੱਲੋ ਵੀ ਲਗਾਈ ਗਈ ਫਲ ਦੇ ਰੇਹੜੀ ਨੁਕਸਾਨੀ ਗਈ ਤੇ ਇਸ ਨੋਜਵਾਨ ਨੇ ਕਿਹਾ ਕਿ ਨੋਕਰੀ ਨਾ ਮਿਲਣ ਕਾਰਨ ਉਹ ਰੇਹੜੀ ਲਗਾਉਣ ਲਈ ਮਜਬੂਰ ਹੋ ਗਿਆ, ਪਰ ਅੱਜ ਉਸ ਦਾ ਇਹ ਰੁਜ਼ਗਾਰ ਵੀ ਖੁੱਸ ਗਿਆ ਕਿਉਂਕਿ ਉਹ ਦੁਬਾਰਾ ਆਪਣਾ ਰੁਜ਼ਗਾਰ ਚਲਾਉਣ ਤੋ ਅਸਮਰੱਥ ਹੈ।
Last Updated : Feb 3, 2023, 8:30 PM IST