ਵਿਆਹ ਵਾਲੇ ਮੁੰਡੇ ਦੇ ਧਰ੍ਹੇ ਧਰਾਏ ਰਹਿ ਗਏ ਚਾਅ, ਜਦੋਂ ਵਿਚੋਲਣ ਪੈਸੇ ਲੈ ਹੋਈ ਫ਼ਰਾਰ - ਮੱਧ ਵਰਗੀ ਪਰਿਵਾਰ ਨਾਲ ਠੱਗੀ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/06-01-2024/640-480-20444058-687-20444058-1704538162337.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Jan 6, 2024, 4:44 PM IST
ਸ੍ਰੀ ਮੁਕਤਸਰ ਸਾਹਿਬ: ਇਥੋਂ ਦੇ ਨਜ਼ਦੀਕੀ ਪਿੰਡ ਵੜਿੰਗ 'ਚ ਗਰੀਬ ਪਰਿਵਾਰ ਦੇ ਨੌਜਵਾਨ ਨਾਲ ਵਿਆਹ ਦੇ ਨਾਂ 'ਤੇ ਠੱਗੀ ਵੱਜੀ ਹੈ। ਜਿਸ 'ਚ ਵਿਚੋਲਣ ਮੁੰਡੇ ਵਾਲਿਆਂ ਤੋਂ ਪੰਜਾਹ ਹਜ਼ਾਰ ਦੇ ਕਰੀਬ ਪੇਸੇ ਲੈਕੇ ਫ਼ਰਾਰ ਹੋ ਗਈ। ਇਸ ਸਬੰਧੀ ਮਿਲੀ ਜਾਣਕਾਰੀ ਅਨਸੁਾਰ ਪੀੜਤ ਅਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਪਿੰਡ ਦੀ ਹੀ ਇੱਕ ਔਰਤ ਵਿਚੋਲਣ ਬਣੀ ਸੀ ਤੇ ਉਹ ਪੰਜਾਬ ਹਜ਼ਾਰ ਦੀ ਠੱਗੀ ਮਾਰ ਗਈ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਵਿਚੋਲਣ ਵੱਲੋਂ ਉਨਾਂ ਤੋਂ 50000 ਦੀ ਮੰਗ ਕੀਤੀ ਗਈ ਸੀ ਕਿ ਅਸੀਂ ਤੁਹਾਡੇ ਮੁੰਡੇ ਦਾ ਵਿਆਹ ਖੁਦ ਕਰਵਾਵਾਂਗੇ ਪਰ ਜਦੋਂ ਬਰਾਤ ਲੈ ਕੇ ਜਾਣੀ ਸੀ ਤਾਂ ਵਿਆਹ ਦੇ ਚਾਅ ਧਰ੍ਹੇ ਧਰਾਏ ਰਹਿ ਗਏ। ਉਨ੍ਹਾਂ ਦੱਸਿਆ ਕਿ ਜਦੋਂ ਵਿਚੋਲਣ ਦੇ ਘਰ ਗਏ ਤਾਂ ਪਤਾ ਲੱਗਾ ਕਿ ਵਿਚੋਲਣ ਤਾਂ 50 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਚੁੱਕੀ ਹੈ। ਉੱਥੇ ਹੀ ਵਿਆਹ ਵਾਲੇ ਮੁੰਡੇ ਦਾ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਅਤੇ ਜੰਝ ਲਈ ਆਈਆਂ ਗੱਡੀਆਂ ਨੂੰ ਵੀ ਵਾਪਸ ਖਾਲੀ ਮੋੜਨਾ ਪਿਆ। ਉਥੇ ਹੀ ਵਿਆਹ ਵਾਲੇ ਮੁੰਡੇ ਅਤੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਉਹ ਗਰੀਬ ਪਰਿਵਾਰ ਹੈ ਅਤੇ ਉਹਨਾਂ ਦਾ 3 ਤੋਂ 4 ਲੱਖ ਰੁਪਏ ਤੱਕ ਦਾ ਖਰਚਾ ਵਿਆਹ 'ਤੇ ਹੋ ਚੁੱਕਾ ਪਰ ਵਿਚੋਲਣ ਵੱਲੋਂ ਨਾ ਤਾਂ ਲੜਕੀ ਦਿਖਾਈ ਗਈ ਅਤੇ ਨਾ ਹੀ ਬਰਾਤ ਲਿਜਾਣ ਵਾਲੀ ਜਗ੍ਹਾ ਦੱਸੀ ਹੈ। ਉਧਰ ਪੁਲਿਸ ਨੂੰ ਵੀ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।