ਸਕੂਲ ਵਿੱਚ ਚੋਰਾਂ ਨੇ ਚੋਰੀ ਕਰ ਕੇ ਬਲੈਕਬੋਰਡ ਤੇ ਲਿਖਿਆ Dhoom 4, ਅਸੀਂ ਫੇਰ ਆਵਾਂਗੇ - ਇਲੈਕਟ੍ਰਾਨਿਕ ਸਮਾਨ ਚੋਰੀ ਕਰਨ ਤੋਂ ਬਾਅਦ ਚੋਰਾਂ ਨੇ ਇੱਕ ਅਜਿਹਾ ਸੁਨੇਹਾ ਛੱਡ ਦਿੱਤਾ
🎬 Watch Now: Feature Video
ਨਬਰੰਗਪੁਰ ਜ਼ਿਲ੍ਹੇ ਦੇ ਇੱਕ ਹਾਈ ਸਕੂਲ ਵਿੱਚੋਂ ਕੰਪਿਊਟਰ ਅਤੇ ਹੋਰ ਇਲੈਕਟ੍ਰਾਨਿਕ ਸਮਾਨ ਚੋਰੀ ਕਰਨ ਤੋਂ ਬਾਅਦ ਚੋਰਾਂ ਨੇ ਇੱਕ ਅਜਿਹਾ ਸੁਨੇਹਾ ਛੱਡ ਦਿੱਤਾ ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜ਼ਿਲ੍ਹੇ ਦੇ ਤੇਂਤੂਲੀਖੁੰਟੀ ਬਲਾਕ ਦੇ ਇੱਕ ਹਾਈ ਸਕੂਲ ਵਿੱਚ ਲੁੱਟਖੋਹ ਕਰਕੇ ਭੱਜਣ ਤੋਂ ਪਹਿਲਾਂ ਚੋਰਾਂ ਨੇ ਲਿਖਿਆ, It's me Dhoom 4 ਅਸੀਂ ਜਲਦ ਫਿਰ ਆਵਾਂਗੇ। ਇਸ ਨਾਲ ਹੀ ਚੋਰਾਂ ਨੇ ਅਧਿਕਾਰੀਆਂ ਨੂੰ ਛੇੜਿਆ ਕਿ ਜੇ ਉਹ ਹੋ ਸਕੇ ਤਾਂ ਉਨ੍ਹਾਂ ਨੂੰ ਫੜ ਲੈਣ। ਦੱਸਿਆ ਜਾ ਰਿਹਾ ਕਿ ਚੋਰ ਇੰਦਰਾਵਤੀ ਹਾਈ ਸਕੂਲ ਦੇ ਮੁੱਖ ਅਧਿਆਪਕ ਦੇ ਕਮਰੇ ਦੇ ਤਾਲੇ ਤੋੜ ਕੇ ਕੰਪਿਊਟਰ, ਪ੍ਰਿੰਟਰ, ਫੋਟੋਕਾਪੀਅਰ, ਤੋਲਣ ਵਾਲੀ ਮਸ਼ੀਨ ਅਤੇ ਸਾਊਂਡ ਬਾਕਸ ਚੋਰੀ ਕਰਕੇ ਲੈ ਗਏ।ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:24 PM IST