ਮਹਿੰਗਾਈ ਨੇ ਦੀਵਾਲੀ ਦੀਆਂ ਰੌਣਕਾਂ ਨੂੰ ਕੀਤਾ ਫਿੱਕਾ - Latest news from Amritsar
🎬 Watch Now: Feature Video
ਅੰਮ੍ਰਿਤਸਰ ਬੀਤੇ ਸਮੇਂ ਵਿੱਚ ਦੀਵਾਲੀ ਦੇ ਤਿਉਹਾਰ ਮੌਕੇ ਹਰ ਪਾਸੇ ਬਾਜ਼ਾਰਾਂ ਵਿਚ ਰੌਣਕਾਂ ਦੇਖਣ ਨੂੰ ਮਿਲਦੀਆਂ ਸਨ ਪਰ ਇਸ ਵਾਰ ਮਹਿੰਗਾਈ ਦੀ ਮਾਰ ਨੇ ਲੋਕਾਂ ਦਾ ਤਿਉਹਾਰ ਮੌਕੇ ਖਰੀਦਦਾਰੀ ਕਰਨ ਦਾ ਮਜ਼ਾ ਹੀ ਕਿਰਕਿਰਾ ਕਰ ਕੇ ਰੱਖ ਦਿੱਤਾ ਹੈ। ਜਿਸ ਦੇ ਚਲਦੇ ਬਾਜ਼ਾਰਾਂ ਵਿੱਚ ਕੋਈ ਖ਼ਾਸ ਰੌਣਕ ਦਿਖਾਈ ਨਹੀਂ ਦੇ ਰਹੀ। ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਵਿਚ ਇਸ ਵਾਰ ਪ੍ਰਸ਼ਾਸਨ ਵੱਲੋਂ ਪਟਾਕਾ ਮਾਰਕੀਟ ਨੂੰ ਦੁਕਾਨਾਂ ਅਲਾਟ ਤੇ ਕੀਤੀਆਂ ਗਈਆਂ ਹਨ ਪਰ ਸਮਾਨ ਮਹਿੰਗਾ ਹੋਣ ਕਰਕੇ ਉਣੀ ਕਮਾਈ ਨਹੀਂ ਹੋ ਰਹੀ। ਦੁਕਾਨਦਾਰ ਦਾ ਕਹਿਣਾ ਸੀ ਕਿ ਸਾਨੂੰ ਖੁਦ ਨੂੰ ਨਹੀਂ ਸਮਝ ਆ ਰਿਹਾ ਕਿ ਗ੍ਰਾਹਕ ਨੂੰ ਕਿਸ ਤਰ੍ਹਾਂ ਸਮਝਾਈਏ ਕਿ ਹੁਣ ਮਹਿੰਗਾਈ ਦੇ ਕਾਰਨ ਆਤਿਸ਼ਬਾਜੀ ਤੇ ਹੋਰ ਸਮਾਨ ਦੇ ਰੇਟ ਪਿਹਲਾਂ ਦੇ ਨਾਲੋਂ ਜ਼ਿਆਦਾ ਵੱਧ ਗਏ ਹਨ।
Last Updated : Feb 3, 2023, 8:29 PM IST