thumbnail

ਵਕੀਲਾਂ ਨੇ ਕੇਂਦਰੀ ਏਜੰਸੀ NIA ਖ਼ਿਲਾਫ਼ ਖੋਲ੍ਹਿਆ ਮੋਰਚਾ ਕਿਹਾ ਵਕੀਲਾਂ ਨੂੰ ਕਾਨੂੰਨ ਨਾ ਸਿਖਾਉਣ ਸਰਕਾਰੀ ਏਜੰਸੀਆਂ

By

Published : Oct 19, 2022, 6:44 PM IST

Updated : Feb 3, 2023, 8:29 PM IST

ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ (District Bar Association Fatehgarh Sahib) ਵੱਲੋਂ ਪ੍ਰਧਾਨ ਐਡਵੋਕੇਟ ਰਾਜੀਵਰ ਸਿੰਘ ਗਰੇਵਾਲ ਦੀ ਅਗਵਾਈ ਵਿਚ ਅੱਜ ਇਕ ਦਿਨ ਕੰਮ ਬੰਦ ਕਰਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਜਿਲ੍ਹਾ ਅਦਾਲਤ ਅੱਗੇ ਰੋਸ਼ ਧਰਨਾ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਐਡਵੋਕੇਟ ਰਾਜੀਵਰ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਏਜੰਸੀ ਐਨਆਈਏ (Central government agency NIA ) ਨੇ ਵਕੀਲ ਦੇ ਮੋਬਾਇਲ ਫੋਨ ਬਿਨਾਂ ਕਾਰਨ ਤੋਂ ਕਬਜੇ ਵਿਚ ਲੈ ਲਏ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਮਨਮਰਜੀਆ ਵੱਧਦੀਆ ਜਾ ਰਹੀਆਂ ਹਨ ਅਤੇ ਵਕੀਲ ਭਾਈਚਾਰਾ ਕਾਨੂੰਨ ਨੂੰ ਪੁਰੀ ਤਰ੍ਹਾਂ ਜਾਣਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਕੀਲਾਂ ਨੂੰ ਕਾਨੂੰਨ ਸਮਝਾਉਣ ਦੀਆਂ ਗੱਲਾ ਨਾ ਕਰਨ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰਾ ਪੁਰੀ ਤਰ੍ਹਾਂ ਇੱਕਜੁੱਟ (lawyer community is completely united) ਹੈ ਅਤੇ ਕਿਸੇ ਵੀ ਵਕੀਲ ਨਾਲ ਧੱਕਾ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਜੇਕਰ ਕਿਸੇ ਵਕੀਲ ਨਾਲ ਧੱਕਾ ਕੀਤਾ ਗਿਆ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।
Last Updated : Feb 3, 2023, 8:29 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.