ਰਿੰਗੋ ਬ੍ਰਿਜ ਦੀ ਖਸਤਾ ਹਾਲਤ ਕਾਰਨ ਕਦੇ ਵੀ ਵਾਪਰ ਸਕਦਾ ਹੈ ਵੱਡਾ ਹਾਦਸਾ - ਮਿਆਦ 1955 ਵਿਚ ਖਤਮ
🎬 Watch Now: Feature Video
ਅੰਮ੍ਰਿਤਸਰ ਦਾ ਰਿੰਗੋ ਬ੍ਰਿਜ (Ringo Bridge of Amritsar) ਅੱਜ ਆਪਣੀ ਖਸਤਾ ਹਾਲ ਦੀ ਦੁਹਾਈ ਦਿੰਦਾ ਦਿਖਾਈ ਦੇ ਰਿਹਾ ਹੈ ਜਿਸਦੇ ਚੱਲਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਐਸਡੀਐਮ ਨੂੰ ਇਸਦੀ ਜਾਚ ਦੇ ਆਦੇਸ਼ ਦਿਤੇ ਗਏ ਹਨ। ਸਮਾਜ ਸੇਵਕ ਵਰੁਣ ਸਰੀਨ ਅਤੇ ਸ਼ਹਿਰਵਾਸੀਆ ਨੇ ਦੱਸਿਆ ਕਿ ਸ਼ਹਿਰ ਦੀ 80% ਵਾਹਨਾਂ ਦੀ ਆਵਾਜਾਈ ਲਈ ਅੰਮ੍ਰਿਤਸਰ ਦੇ ਰਿੰਗੋ ਬ੍ਰਿਜ ਦੀ ਵਰਤੋ ਕੀਤੀ ਜਾਂਦੀ ਹੈ, ਪਰ ਪ੍ਰਸ਼ਾਸ਼ਨ ਇਸ ਦੀ ਖਸਤਾ ਹਾਲਤ ਤੋ ਅਣਜਾਣ ਹੈ ਜਿਸ ਨਾਲ ਕਿਸੇ ਸਮੇ ਵੀ ਕੋਈ ਵੱਡਾ ਹਾਦਸਾ ਵਾਪਰਨ ਦਾ (Fear of a major accident) ਖਦਸ਼ਾ ਹੈ। ਉਨ੍ਹਾਂ ਕਿਹਾ ਇਹ ਪੁਲ ਅੰਗਰੇਜ਼ ਸਰਕਾਰ ਵੱਲੋਂ 1905 ਵਿਚ ਬਣਾਇਆ ਗਿਆ ਸੀ ਜਿਸਦੀ ਮਿਆਦ 1955 ਵਿੱਚ (Expired in 1955) ਖਤਮ ਹੋ ਚੁਕੀ ਹੈ।
Last Updated : Feb 3, 2023, 8:32 PM IST