ਮਾਈਨਿੰਗ ਵਿਭਾਗ ਦੇ ਵਿਰੁੱਧ ਕਾਫੀ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਵੱਲੋਂ ਕੀਤਾ ਜਾ ਰਿਹੈ ਸੰਘਰਸ਼ - Hoshiarpur village Chakwal
🎬 Watch Now: Feature Video
ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਮੁਕੇਰੀਆਂ ਦੇ ਲੱਗਦੇ ਪਿੰਡ ਚੱਕਵਾਲ ਵਿਖੇ ਮਾਈਨਿੰਗ ਵਿਭਾਗ ਦੇ ਵਿਰੁੱਧ ਕਾਫੀ ਸਮੇ ਤੋਂ ਪਿੰਡ ਚੱਕਵਾਲ ਵਾਸੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਬੀਤੇ ਸਮੇਂ ਦੌਰਾਨ ਪਿੰਡ ਚੱਕਵਾਲ ਵਾਸੀਆਂ ਵਲੋਂ ਰੇਤਾ ਦੀਆਂ ਭਰੀਆਂ ਟਰਾਲੀਆਂ ਰੋਕੀਆ ਗਈਆਂ ਅਤੇ ਪਿੰਡ ਚੱਕਵਾਲ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਸੜ੍ਹਕ ਤੋਂ ਟਰਾਲੀਆ ਲੰਘਦੀਆਂ ਹਨ। ਉਸੇ ਸੜਕ ਦੇ ਕਿਨਾਰੇ ਛੋਟਿਆਂ ਬੱਚਿਆਂ ਦਾ ਸਕੂਲ ਹੈ ਅਤੇ ਸਿੰਗਲ ਸੜਕ ਹੌਣ ਕਰਕੇ ਕੋਈ ਵੱਡਾ ਹਾਦਸਾ ਹੋ ਸਕਦਾ। ਇਸ ਸੱਮਸਿਆ ਨੂੰ ਲੈ ਕੇ ਅੱਜ ਪਿੰਡ ਚੱਕਵਾਲ ਵਾਸ਼ੀ ਸਰਪੰਚ, ਆਪ ਆਗੂ ਸੁੱਲਖਣ ਸਿੰਘ ਜੱਗੀ ਤੇ ਸਮੂਹ ਪਿੰਡ ਵਾਸ਼ੀਆਂ ਦੀ ਮੀਟਿੰਗ ਮਾਈਨਿੰਗ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਐਸਡੀਐਮ ਦਫਤਰ ਵਿਖੇ ਡੀਐਸਪੀ ਮੁਕੇਰੀਆਂ ਦੀ ਹਾਜ਼ਰੀ ਵਿੱਚ ਹੋਈ ਜਿਥੇ ਪਿੰਡ ਚੱਕਵਾਲ ਦੇ ਸਰਪੰਚ ਨੇ ਕਿਹਾ ਕਿ ਐਸਡੀਐਮ ਮੁਕੇਰੀਆਂ ਨੇ ਮੇਰੀ ਇੱਕ ਨਹੀ ਸੁਣੀ ਤੇ ਮੈਨੂੰ ਬੋਲਣ ਤੌਂ ਮਨ੍ਹਾ ਕਰ ਦਿੱਤਾ ਗਿਆ।
Last Updated : Feb 3, 2023, 8:23 PM IST