Moga News: ਮੋਗਾ 'ਚ ਸ਼ੁਰੂ ਹੋਇਆ ਪੰਜਾਬ ਦਾ ਪਹਿਲਾਂ ਪੈਡਐਡਰਿਕ ਈਕੋ ਕਾਰਡੀਓਗ੍ਰਾਫੀ ਪ੍ਰੋਜੈਕਟ - Pediatric Echocardiography in moga
🎬 Watch Now: Feature Video
Published : Nov 14, 2023, 6:21 PM IST
ਮੋਗਾ : ਪੰਜਾਬ ਸਰਕਾਰ ਨੇ ਐਨਜੀਓ ਦੀ ਸਹਾਇਤਾ ਨਾਲ ਪੰਜਾਬ ਵਿੱਚ ਪਹਿਲਾ ਪੈਡਐਡਰਿਕ ਈਕੋ ਕਾਰਡੀਓਗ੍ਰਾਫੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਡਾ.ਬਲਵੀਰ ਸਿੰਘ ਨੇ ਮੋਗਾ ਨੂੰ ਪੰਜਾਬ ਦਾ ਦਿਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਗ਼ਰੀਬ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਲਈ ਇਹ ਲਾਹੇਵੰਦ ਹੋਵੇਗਾ। ਇਲਾਜ ਤੋਂ ਪਹਿਲਾਂ ਡਾਇਗਨੋਸਿਸ ਹੋਣਾ ਬਹੁਤ ਜ਼ਰੂਰੀ ਹੈ ਤੇ ਜਿਸ ਬੱਚੇ ਦੇ ਦਿਲ ਵਿੱਚ ਛੇਕ ਹੈ ਉਸ ਦਾ ਆਪ੍ਰੇਸ਼ਨ ਕਰਕੇ ਉਸ ਛੇਕ ਨੂੰ ਬੜੀ ਆਸਾਨੀ ਨਾਲ ਬੰਦ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਇਸ ਦਾ ਇਲਾਜ ਬਿਲਕੁਲ ਮੁਫ਼ਤ ਹੈ। ਇਲਾਜ ਤੋਂ ਪਹਿਲਾਂ ਡਾਇਗਨੋਸਿਸ ਹੋਣਾ ਬਹੁਤ ਜਰੂਰੀ ਹੈ ਅਤੇ ਜਿਸ ਬੱਚੇ ਦੇ ਦਿਲ ਵਿੱਚ ਛੇਕ ਹੈ, ਉਸ ਦਾ ਆਪਰੇਸ਼ਨ ਕਰਕੇ ਉਸ ਛੇਕ ਨੂੰ ਬੜੀ ਆਸਾਨੀ ਨਾਲ ਬੰਦ ਕੀਤਾ ਜਾ ਸਕਦਾ।