ਬਠਿੰਡਾ 'ਚ ਧੁੰਦ ਤੇ ਠੰਡ ਤੋਂ ਬਚਾਅ ਲਈ ਬੇਸਹਾਰਾ ਤੇ ਲਾਚਾਰ ਲੋਕਾਂ ਲਈ ਕੀਤੇ ਜਾ ਰਹੇ ਉਪਰਾਲੇ - ਧੁੰਦ ਤੇ ਠੰਡ ਤੋਂ ਬਚਾਅ
🎬 Watch Now: Feature Video
Published : Dec 27, 2023, 6:40 PM IST
ਬਠਿੰਡਾ: ਬਠਿੰਡਾ 'ਚ ਧੁੰਦ ਕਾਰਨ ਠੰਡ ਵਧੀ ਬੇਸਹਾਰਾ ਤੇ ਲਾਚਾਰ ਲੋਕਾਂ ਲਈ ਅੱਗ ਬਾਲੀ ਜਾ ਰਹੀ ਹੈ। ਜਿਸ ਕਾਰਨ ਸ਼ਹਿਰ ਦੇ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਪਬਲਿਕ ਪਲੇਸਾਂ 'ਤੇ ਬੈਠੇ ਬੇਸਹਾਰਾ ਤੇ ਲਾਚਾਰ ਲੋਕਾਂ ਲਈ ਬਠਿੰਡਾ ਦੀ ਮਸ਼ਹੂਰ ਸੰਸਥਾ ਵੱਲੋਂ ਠੰਡ ਤੋਂ ਬਚਾ ਲਈ ਜਗ੍ਹਾ ਜਗ੍ਹਾ ਅੱਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਉਹਨਾਂ ਲਈ ਗਰਮ ਕੰਬਲ ਤੇ ਖਾਣੇ ਦਾ ਵੀ ਪ੍ਰਬੰਧ ਦੇਖਣ ਨੂੰ ਮਿਲ ਰਿਹਾ ਹੈ ਤਾਂ ਜੋ ਠੰਡ ਕਾਰਨ ਕਿਸੇ ਵੀ ਵਿਅਕਤੀ ਦੇ ਮੌਤ ਨਾ ਹੋਵੇ। ਕਿਉਂਕਿ ਬਠਿੰਡਾ ਦਾ ਰੇਲਵੇ ਜੰਕਸ਼ਨ ਏਸ਼ੀਆ ਦਾ ਸਭ ਤੋਂ ਵੱਡਾ ਦੂਜਾ ਜੰਗਸ਼ਨ ਹੈ। ਜਿੱਥੇ ਹਜ਼ਾਰਾਂ ਲੋਕ ਹਰ ਰੋਜ਼ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਸ਼ਹਿਰ ਵਿੱਚ ਗਰੀਬ ਬੇਸਹਾਰਾ ਅਤੇ ਲਾਚਾਰ ਲੋਕ ਸੜਕ ਕਿਨਾਰੇ ਬਣੇ ਫੁੱਟਪਾਥਾਂ ਤੇ ਰਹਿੰਦੇ ਹਨ। ਜਿਨਾਂ ਨੂੰ ਠੰਡ ਤੋਂ ਬਚਾਉਣ ਲਈ ਹਰ ਸਾਲ ਬਠਿੰਡਾ ਸ਼ਹਿਰ ਦੀ ਸੰਸਥਾ ਸਹਾਰਾ ਜਨ ਸੇਵਾ ਵੱਲੋਂ ਇਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਇਹ ਸੇਵਾ ਲੋਕਾਂ ਦੇ ਸਹਿਯੋਗ ਨਾਲ ਹੋ ਰਹੀ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਚਲਦੀ ਰਹੇਗੀ। ਇਸ ਗੱਲ ਦੀ ਲੋਕ ਵੀ ਸਲਾਘਾ ਕਰ ਰਹੇ ਹਨ।