ਗੈਂਗਸਟਰਾਂ ਨੇ ਫਰੀਦਕੋਟ ਜੇਲ੍ਹ ਚੋਂ ਮੁੜ ਸੋਸ਼ਲ ਮੀਡੀਆ 'ਤੇ ਪਾਈ ਸਟੋਰੀ, ਪੁਲਿਸ ਨੂੰ ਪਈਆਂ ਭਾਜੜਾਂ, ਆਖਰ ਕੌਣ ਕਰ ਰਿਹਾ ਗੈਂਗਸਟਰਾਂ ਦੀ ਮਦਦ? - ਫਰੀਦਕੋਟ ਦੀ ਕੇਂਦਰੀ ਜੇਲ੍ਹ
🎬 Watch Now: Feature Video
Published : Nov 30, 2023, 7:28 PM IST
ਫਰੀਦਕੋਟ: ਜੇਲ੍ਹਾਂ 'ਚ ਬੰਦ ਗੈਂਗਸਟਰਾਂ ਵੱਲੋਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਪੋਸਟਾਂ ਅਤੇ ਸਟੋਰੀਆਂ ਪਾਈਆਂ ਜਾ ਰਹੀ ਨੇ। ਅਜਿਹਾ ਹੀ ਇੱਕ ਮਾਮਲਾ ਹੁਣ ਫਰੀਦਕੋਟ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ ਹੈ। ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਭਲਵਾਨ ਕਤਲ ਮਾਮਲੇ ਵਿਚ ਜੇਲ੍ਹ 'ਚ ਬੰਦ ਅਕਾਸ਼ ਨਾਮ ਦੇ ਇਕ ਕਥਿਤ ਮੁਲਜ਼ਮ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਦੀ ਸ਼ਰੇਆਮ ਵਰਤੋਂ ਕੀਤੀ ਜਾ ਰਹੀ ਹੈ ਅਤੇ ਜੇਲ੍ਹ ਅੰਦਰੋਂ ਸ਼ੋਸਲ ਮੀਡੀਆ 'ਤੇ ਸਟੋਰੀਆਂ ਅਪਲੋਡ ਕੀਤੀਆ ਜਾ ਰਹੀਆਂ ਨੇ। ਬੀਤੇ ਕੱਲ੍ਹ ਗੈਂਗਸਟਰ ਵੱਲੋਂ ਇੰਸਟਾ ਅਕਾਊਂਟ 'ਤੇ ਸਟੋਰੀ ਅਪਲੋਡ ਕੀਤੀ ਗਈ ਸੀ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਸਟੋਰੀ ਵਿਚ ਸਰਕਾਰ ਖਿਲਾਫ ਕਾਫੀ ਭੱਦੀ ਸਬਦਾਵਲੀ ਦੀ ਵਰਤੋਂ ਕੀਤੀ ਗਈ ਸੀ। ਇਸ ਸੰਬੰਧੀ ਜਦੋਂ ਐਸਪੀ ਹੈਡਕੁਆਟਰ ਫਰੀਦਕੋਟ ਜਸਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੋ ਇਹ ਵੀਡੀਓ ਵਾਇਰਲ ਹੋ ਰਹੀ ਹੈ ਉਸ ਸੰਬੰਧੀ ਜੇਲ੍ਹ ਪ੍ਰਸ਼ਾਸਨ ਤੋਂ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਜਿਸ 'ਤੇ ਫਰੀਦਕੋਟ ਪੁਲਿਸ ਵੱਲੋਂ ਜੇਲ੍ਹ ਅੰਦਰ ਬੰਦ ਸਖਸ ਖਿਲਾਫ ਮੁਕੱਦਮਾ ਦਰਜ ਕਰ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਕਤ ਸ਼ਖਸ ਨੂੰ ਗ੍ਰਿਫਤਾਰ ਕਰ ਉਸ ਤੋਂ ਪੁੱਚਗਿੱਛ ਕੀਤੀ ਜਾਵੇਗੀ। ਜੇਲ੍ਹ ਅੰਦਰੋਂ ਲਗਾਤਾਰ ਮੋਬਾਇਲ ਫੋਨਾਂ ਦੀ ਵਰਤੋਂ ਅਤੇ ਸ਼ੋਸ਼ਲ ਮੀਡੀਆ ਦੀ ਜੇਲ੍ਹ ਅੰਦਰ ਬੰਦ ਲੋਕਾਂ ਵੱਲੋਂ ਵਰਤੋਂ ਕੀਤੇ ਜਾਣ 'ਤੇ ਉਹਨਾਂ ਕਿਹਾ ਕਿ ਸਮੇ ਸਮੇਂ 'ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਅੰਦਰ ਚੈਕਿੰਗ ਕੀਤੀ ਜਾਂਦੀ ਹੈ ਅਤੇ ਰਿਕਵਰੀ ਵੀ ਕੀਤੀ ਜਾਂਦੀ ਹੈ।