Justice For Sidhu Moose Wala: ਸਿੰਘਾਪੁਰ ਤੋਂ ਮੂਸੇ ਹਵੇਲੀ ਪਹੁੰਚਿਆ ਪਰਿਵਾਰ, ਸਿੱਧੂ ਦੇ ਲਈ ਇਨਸਾਫ਼ ਦੀ ਕੀਤੀ ਮੰਗ - Sidhu Moose Wala Fans
🎬 Watch Now: Feature Video


Published : Oct 11, 2023, 7:16 AM IST
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਨੂੰ ਪਿਆਰ ਕਰਨ ਵਾਲੇ ਰੋਜ਼ਾਨਾ ਹੀ ਦੇਸ਼ਾਂ ਵਿਦੇਸ਼ਾਂ ਤੋਂ ਮਾਨਸਾ ਦੇ ਮੂਸਾ ਪਿੰਡ ਪਹੁੰਚ ਕੇ ਉਸ ਦੇ ਮਾਪਿਆਂ ਦੇ ਨਾਲ ਦੁੱਖ ਸਾਂਝਾ ਕਰਦੇ ਹਨ ਅਤੇ ਇਨਸਾਫ਼ ਦੀ ਮੰਗ ਕਰਦੇ ਹਨ। ਸਿੰਘਾਪੁਰ ਤੋਂ ਵੀ ਇੱਕ ਅਜਿਹਾ ਪਰਿਵਾਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚਿਆ ਅਤੇ ਮਰਹੂਮ ਗਾਇਕ ਨੂੰ ਯਾਦ ਕਰਕੇ ਭਾਵੁਕ ਹੁੰਦੇ ਹੋਏ ਸਰਕਾਰ ਤੋਂ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਲਈ ਇਨਸਾਫ ਦੀ ਮੰਗ ਵੀ ਕੀਤੀ। ਇਸ ਦੌਰਾਨ ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਇੱਕ ਅਜਿਹਾ ਗਾਇਕ ਸੀ, ਜਿਸ ਨੂੰ ਪੂਰੀ ਦੁਨੀਆਂ ਦੇ ਵਿੱਚ ਪਿਆਰ ਕੀਤਾ ਜਾਂਦਾ ਹੈ ਅਤੇ ਉਸਦੀ ਆਵਾਜ਼ ਵੀ ਬਹੁਤ ਹੀ ਵਧੀਆ ਸੀ, ਜਿਸ ਕਾਰਨ ਉਸ ਨੂੰ ਹਰ ਨੌਜਵਾਨ, ਬਜ਼ੁਰਗ ਅਤੇ ਹਰ ਵਰਗ ਦਾ ਵਿਅਕਤੀ ਪਸੰਦ ਕਰਦਾ ਸੀ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਦੇ ਵਿੱਚ ਸਚਾਈ ਸੀ ਅਤੇ ਅੱਜ ਵੀ ਵੱਡੀ ਗਿਣਤੀ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਉਸ ਦੀ ਹਵੇਲੀ ਵਿੱਚ ਪਹੁੰਚ ਕੇ ਆਪਣੇ ਮਰਹੂਮ ਗਾਇਕ ਨੂੰ ਯਾਦ ਕਰਦੇ ਹਨ।