ਹੈਰੋਇਨ ਸਮੇਤ ਨਸ਼ਾ ਤਸਕਰ ਨੂੰ ਕੀਤਾ ਗਿਆ ਕਾਬੂ - ਨਸ਼ਾ ਤਸਕਰ ਨੂੰ ਕੀਤਾ ਗਿਆ ਕਾਬੂ
🎬 Watch Now: Feature Video
ਫਿਰੋਜ਼ਪੁਰ SSP ਸੁਰਿੰਦਰ ਲਾਂਬਾ ਦੇ ਆਦੇਸ਼ਾਂ ਉਤੇ ਜ਼ਿਲ੍ਹੇ ਭਰ ਵਿੱਚ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਹੈ। SHO ਗੁਰਪ੍ਰੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਪੁਸ਼ਪਿੰਦਰ ਪੁੱਤਰ ਸਾਜਿਦ ਵਾਸੀ ਬਹਿਕ ਗੁੱਜਰਾਂ ਜੋ ਕਿ ਪਹਿਲਾਂ ਵੀ ਨਸ਼ਾ ਵੇਚਣ ਦਾ ਆਦੀ ਹੈ ਅਤੇ ਅੱਜ ਵੀ ਕਿਸੇ ਨੂੰ ਨਸ਼ਾ ਦੇਣ ਜਾ ਰਿਹਾ ਹੈ। ਮੁਖਬਰ ਦੀ ਇਤਲਾਹ ਉਤੇ ਜਦੋ ਰੇਡ ਕੀਤੀ ਤਾਂ ਇਸ ਕੋਲੋਂ ਤਲਾਸ਼ੀ ਦੌਰਾਨ 28 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਸ ਖ਼ਿਲਾਫ਼ NDPS ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਇਸ ਦਾ 2 ਦਿਨ ਦਾ ਰਿਮਾਂਡ ਮਾਣਯੋਗ ਅਦਾਲਤ ਵਿਚੋਂ ਲਿਆ ਹੈ ਉਨ੍ਹਾਂ ਦੱਸਿਆ ਕਿ ਇਸ ਖ਼ਿਲਾਫ਼ ਪਹਿਲਾਂ ਵੀ ਮਾਮਲਾ ਦਰਜ ਹੈ ਤੇ ਅੱਗੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। Drug smuggler arrested in Ferozepur
Last Updated : Feb 3, 2023, 8:31 PM IST