ਸਵਾਰੀਆਂ ਨਾਲ ਭਰੀ ਬੱਸ ਲਈ ਖਤਰਾ ਬਣਿਆ ਹਾਥੀ ਡਰਾਈਵਰ ਦੀ ਸਮਝ ਨੇ ਬਚਾਈ ਜਾਨ - 40 ਤੋਂ ਵੱਧ ਯਾਤਰੀਆਂ ਦੀ ਜਾਨ ਬਚਾਈ
🎬 Watch Now: Feature Video
ਕੇਰਲਾ ਦੇ ਜ਼ਿਲ੍ਹਾ ਚਲਾਕੁਡੀ ਦੇ ਵਲਪਰਾਈ ਰੋਡ ਉੱਤੇ ਵਾਪਰੀ ਹਾਥੀ ਕਰਕੇ ਵਾਪਰੀ ਇੱਕ ਖਤਰਨਾਕ ਘਟਨਾ ਦਾ ਵੀਡੀਓ (The video of the dangerous incident went viral) ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਯਾਤਰੀਆਂ ਨੇ ਆਪਣੇ ਮੋਬਾਇਲ ਉੱਤੇ ਇਸ ਘਟਨਾ ਦੀ ਵੀਡੀਓ ਬਣਾ ਲਈ ਸੀ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਸ ਦੇ ਅੱਗੇ ਜੰਗਲੀ ਹਾਥੀ ਖੜ੍ਹਾ ਹੈ ਅਤੇ ਡਰਾਈਵਰ ਬੱਸ ਨੂੰ ਉਲਟਾ (The driver was driving the bus in reverse) ਚਲਾ ਰਿਹਾ ਹੈ। ਇੱਕ ਕਰਵੀ ਸੜਕ ਉੱਤੇ ਬੱਸ ਚਲਾਉਂਦੇ ਸਮੇਂ ਡਰਾਈਵਰ ਨੇ ਪੂਰਾ ਸੰਤੁਲਨ ਬਣਾ ਕੇ ਰੱਖਿਆ ਅਤੇ ਬੱਸ ਨੂੰ ਅੱਠ ਕਿਲੋਮੀਟਰ ਤੋਂ ਵੱਧ ਦੂਰ ਤੱਕ ਉਲਟਾ ਭਜਾਇਆ। ਜੰਗਲ ਵਾਲੀ ਸੜਕ ਉੱਤੇ ਤਿੱਖਾ ਮੋੜ ਲੈਂਦਿਆਂ ਉਸ ਨੇ 40 ਤੋਂ ਵੱਧ ਯਾਤਰੀਆਂ ਦੀ ਜਾਨ (Saved the lives of more than 40 passengers) ਬਚਾਈ ਜਦੋਂ ਕਿ ਜੰਗਲੀ ਹਾਥੀ ਉਨ੍ਹਾਂ ਵੱਲ ਆ ਰਿਹਾ ਸੀ।
Last Updated : Feb 3, 2023, 8:32 PM IST