Diwali and Bandi Chhor Divas : ਸਿੰਗਾਪੁਰ 'ਚ ਸਿੱਖ ਸੰਗਤ ਨੇ ਮਨਾਈ ਦਿਵਾਲੀ ਅਤੇ ਬੰਦੀ ਛੋੜ ਦਿਵਸ, ਸੰਗਤ ਨੇ ਗੁਰੂਘਰ 'ਚ ਕੀਤੀ ਲੰਗਰ ਦੀ ਸੇਵਾ - Celebrating Diwali in Singapore
🎬 Watch Now: Feature Video
Published : Nov 14, 2023, 8:15 AM IST
ਦਿਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਮਨਾਇਆ ਜਾ ਰਿਹਾ ਹੈ। ਪੰਜਾਬੀ ਨੌਜਵਾਨਾਂ ਵੱਲੋਂ (Gurudwara Salt Road Singapore) ਗੁਰਦੁਆਰਾ ਸੈਲਟ ਰੋਡ ਸਿੰਗਾਪੁਰ ਵਿਖੇ ਇਹ ਦੋਵੇਂ ਤਿਉਹਾਰ ਧੂਮਧਾਮ ਨਾਲ ਮਨਾਏ ਗਏ। ਪੰਜਾਬ ਤੋਂ ਗਏ ਸਿੱਖ ਨੌਜਵਾਨਾਂ ਅਤੇ ਪਰਿਵਾਰਾਂ ਵੱਲੋਂ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਬੰਦੀ ਛੋੜ ਦਿਹਾੜੇ ਅਤੇ ਦਿਵਾਲੀ (Diwali and Bandi Chhor Divas and Diwali were celebrated by the Sikh Sangat in Singapore Gurughar) ਨੂੰ ਮਨਾਇਆ ਗਿਆ। ਸਿੰਗਾਪੁਰ ਵਿਖੇ ਸਥਿਤ ਗੁਰੂ ਘਰ ਵਿੱਚ ਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਭੋਗ ਤੋਂ ਉਪਰੰਤ ਪੰਜਾਬੀ ਨੌਜਵਾਨਾਂ ਵੱਲੋਂ ਗੁਰੂ ਕੇ ਅਟੁੱਟ ਲੰਗਰ ਵਰਤਾਏ ਗਏ। ਸੇਵਾ ਕਰ ਰਹੇ ਨੌਜਵਾਨਾਂ ਨੇ ਲੰਗਰ ਲਾਉਣ ਲਈ ਸੇਵਾ ਕਰਨ ਵਾਲੀ ਸਾਰੀ ਸੰਗਤ ਦਾ ਧੰਨਵਾਦ ਕੀਤਾ। ਦੱਸ ਦਈਏ ਪੰਜਾਬ ਦੇ ਗੁਰੂਘਰਾਂ ਵਿੱਚ ਇਹ ਪਵਿੱਤਰ ਦਿਹਾੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਏ ਗਏ ਹਨ। (Celebrating Diwali in Singapore)