Kapurthala News: ਵਾਹਿਗੁਰੂ ਦੇ ਜਾਪੁ ਨੇ ਸੰਗਤਾਂ 'ਚ ਭਰਿਆ ਜੋਸ਼, ਬਿਆਸ ਦਰਿਆ ਨੇੜੇ ਆਰਜ਼ੀ ਬੰਨ੍ਹ ਪੂਰਨ 'ਚ ਦਿਨ ਰਾਤ ਕੀਤਾ ਇੱਕ - beas river
🎬 Watch Now: Feature Video
Published : Sep 7, 2023, 5:16 PM IST
ਕਪੂਰਥਲਾ: ਬੀਤੇ ਦਿਨੀਂ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸੁਲਤਾਨਪੁਰ ਲੋਧੀ ਦੇ ਅਧੀਨ ਆਉਂਦੇ ਪਿੰਡ ਚੱਕ ਪੱਤੀ ਬਾਲੂ ਬਹਾਦਰ 'ਚ ਦਰਿਆ ਨਾਲ ਲੱਗਦਾ ਆਰਜ਼ੀ ਬੰਨ੍ਹ ਟੁੱਟ ਗਿਆ ਸੀ। ਇਸ ਬੰਨ੍ਹ ਨੂੰ ਬੰਨਣ ਦੀ ਸੇਵਾ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਬਾਬਾ ਸੁੱਖਾ ਸਿੰਘ ਜੀ, ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਸੰਗਤਾਂ ਵੱਲੋਂ ਨਿਭਾਈ ਜਾਂ ਰਹੀ ਹੈ। ਇਸ ਦੌਰਾਨ ਪਿੰਡ ਦੇ ਨੌਜਵਾਨਾਂ ਵੱਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਬੰਨ੍ਹ ਬੰਨਣ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ। ਸੇਵਾ ਕਰਨ ਵਾਲੇ ਆਗੂਆਂ ਨੇ ਕਿਹਾ ਕਿ ਇਸ ਬੰਨ੍ਹ ਬੰਨਣ ਨਾਲ ਸੱਤ ਅੱਠ ਪਿੰਡਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਮੌਕੇ ਬੰਨ੍ਹ ਬੰਨਣ 'ਚ ਲੱਗੀਆਂ ਸੰਗਤਾਂ ਲਈ ਗੁਰਦੁਆਰਾ ਸ੍ਰੀ ਬੇਰ ਸਾਹਿਬ ਲੰਗਰ ਦੀ ਸੇਵਾ ਵੀ ਲਾਈ ਜਾ ਰਹੀ ਹੈ। ਇਸ ਮੌਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਜਰਨੈਲ ਸਿੰਘ ਬੂਲੇ ਨੇ ਕਿਹਾ ਕਿ ਜਦ ਤੱਕ ਇਹ ਕਾਰਜ ਪੂਰਾ ਨਹੀਂ ਹੁੰਦਾ ਇਹ ਸੇਵਾ ਨਿਰੰਤਰ ਚੱਲਦੀ ਰਹੇਗੀ।