ਮਾਲ ਵਿੱਚ ਲਗਾਈ ਚਾਰ ਸਾਹਿਬਜ਼ਾਦਿਆਂ ਦੀ ਫੋਟੋ; ਸੰਗਤ ਹੱਥ ਜੋੜ ਕੇ ਟੇਕ ਰਹੀ ਮੱਥਾ, ਬੱਚਿਆਂ ਨੇ ਦੱਸਿਆ ਜਾ ਰਿਹਾ ਇਤਿਹਾਸ - Amritsar News
🎬 Watch Now: Feature Video
Published : Dec 25, 2023, 2:48 PM IST
ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਮ੍ਰਿਤਸਰ ਦੇ ਨੈਕਸਸ ਮਾਲ ਵਿਖੇ ਚਾਰ ਸਾਹਿਬਜ਼ਾਦਿਆਂ ਦੀਆ ਤਸਵੀਰਾਂ ਲਗਾ ਲੋਕਾਂ ਨੂੰ ਉਨ੍ਹਾਂ ਦੀ ਸ਼ਹਾਦਤ ਬਾਰੇ ਜਾਣੂ ਕਰਵਾਉਣ ਸੰਬਧੀ ਵੱਖਰਾ ਉਪਰਾਲਾ ਕੀਤਾ ਹੈ। ਇਸ ਦੀ ਲੋਕਾਂ ਵਲੋਂ ਕਾਫੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਇਸ ਸੰਬਧੀ ਗੱਲਬਾਤ ਕਰਦਿਆ ਸਿੱਖ ਸੰਗਤ ਨੇ ਦੱਸਿਆ ਕਿ ਅੱਜ ਜਦੋਂ ਨੈਕਸਸ ਮਾਲ ਵਿੱਚ ਪਹੁੰਚੇ, ਤਾਂ ਚਾਰ ਸਾਹਿਬਜ਼ਾਦਿਆਂ ਦੀ ਫੋਟੋ ਨੂੰ ਫੁੱਲਾਂ ਨਾਲ ਸਜਾਇਆ ਵੇਖਿਆ, ਤਾਂ ਮਨ ਨੂੰ ਬਹੁਤ ਵਧੀਆ ਮਹਿਸੂਸ ਹੋਇਆ। ਆਮ ਤੌਰ ਉੱਤੇ ਬਾਕੀ ਮਾਲ ਵਿੱਚ ਇਨ੍ਹੀਂ ਦਿਨੀਂ ਸਿਰਫ਼ ਕ੍ਰਿਸਮਸ ਟ੍ਰੀ ਅਤੇ ਸੈਂਟਾ ਕਲੋਜ ਹੀ (Chaar Sahibzaade Display In Nexus Mall) ਬਣਾਏ ਜਾਂਦੇ ਹਨ, ਪਰ ਇਨ੍ਹਾਂ ਸਾਡੇ ਸ਼ਹਾਦਤਾਂ ਭਰੇ ਸਿੱਖ ਇਤਿਹਾਸ ਦੀ ਯਾਦ ਨੂੰ ਸਮਰਪਿਤ, ਜੋ ਉਪਰਲਾ ਕੀਤਾ ਉਹ ਸ਼ਲਾਘਾਯੋਗ ਹੈ। ਇਸ ਸੰਬਧੀ ਮਾਲ ਦੇ ਸਿਕਉਰਿਟੀ ਇੰਚਾਰਜ ਨੇ ਦੱਸਿਆ ਕਿ ਸਾਡੀ ਜਿੰਮੇਵਾਰੀ ਹੈ ਕਿ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਇਹ ਡਿਸਪਲੇ ਜਿਸ ਵਿੱਚ ਚਾਰੇ ਸ਼ਹਿਬਜਾਦਿਆਂ ਦੀਆਂ ਤਸਵੀਰਾਂ ਨੂੰ ਰੋਜ ਤਾਜ਼ੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ ਅਤੇ ਲੋਕਾ ਨੂੰ ਸਾਡੇ ਸਿੱਖ ਇਤਿਹਾਸ ਅਤੇ ਸ਼ਹਾਦਤਾਂ ਭਰੇ ਇਤਿਹਾਸ ਬਾਰੇ ਦਰਸਾਉਣ ਸੰਬਧੀ ਇਹ ਉਪਰਾਲਾ ਕੀਤਾ ਗਿਆ ਹੈ।