Blood donation Camp: ਗੜ੍ਹਸ਼ੰਕਰ ਦੇ ਪਿੰਡ ਡਾਨਸੀਵਾਲ 'ਚ ਨੌਜਵਾਨਾਂ ਵੱਲੋਂ ਲਾਇਆ ਗਿਆ ਖੂਨਦਾਨ ਕੈਂਪ - ਗੜ੍ਹਸ਼ੰਕਰ ਦੇ ਪਿੰਡ ਡਾਨਸੀਵਾਲ ਚ ਖੂਨਦਾਨ ਕੈਂਪ
🎬 Watch Now: Feature Video
ਗੜ੍ਹਸ਼ੰਕਰ ਵਿਖੇ ਪਿੰਡ ਡਾਨਸੀਵਾਲ ਦੇ ਸ਼ਹੀਦਾਂ ਗੁਰਦੁਆਰਾ ਸਾਹਿਬ ਵਿਖੇ ਨੌਜਵਾਨਾਂ ਵੱਲੋਂ ਸਮਾਜ ਸੇਵੀ ਜਸਕਰਨ ਸਿੰਘ ਜੱਸੀ ਦੀ ਯਾਦ ਨੂੰ ਸਮਰਪਿਤ 15ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਹ ਖੂਨਦਾਨ ਕੈਂਪ ਭਾਈ ਘਨ੍ਹਈਆ ਬਲੱਡ ਬੈਂਕ ਹੁਸ਼ਿਆਰਪੁਰ ਤੇ ਸਤਨਾਮ ਬਲੱਡ ਬੈਂਕ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਖੂਨਦਾਨ ਵਿੱਚ ਇਲਾਕੇ ਦੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਖੂਨਦਾਨ ਕੀਤਾ। ਉਥੇ ਹੀ ਇਸ ਮੌਕੇ ਵਧੇਰੇ ਜਾਣਕਾਰੀ ਦਿੰਦੇ ਹੋਏ ਭਾਈ ਲਖਵੀਰ ਸਿੰਘ ਰਾਣਾ ਨੇ ਦੱਸਿਆ ਕਿ ਪਿਛਲੇ ਪੰਦਰਾਂ ਸਾਲਾਂ ਤੋ ਜੱਸੀ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾ ਕੇ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖ ਕੇ ਚੰਗੇ ਸਮਾਜ ਦੀ ਸਿਰਜਣਾ ਕਰਨਾ ਹੈ।