ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਇਸ਼ਾਰਾ ਫਿਰ ਗਾਇਕ ਮਨਕੀਰਤ ਔਲਖ ਵੱਲ ! - Gun culture prohibited in Punjabi Songs
🎬 Watch Now: Feature Video
ਪੰਜਾਬ ਸਰਕਾਰ ਵੱਲੋਂ ਗਾਣਿਆਂ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰਨ ਲਈ ਰੋਕਣ ਅਤੇ ਲਾਇਸੈਂਸ ਅਸਲੇ ਨੂੰ ਲੈ ਕੇ ਦਿੱਤੇ (ban on promoting weapons in songs) ਬਿਆਨ 'ਤੇ ਮਰਹੂਮ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ, ਪਰ ਕੀ ਸਰਕਾਰ ਉਨ੍ਹਾਂ ਕਲਾਕਾਰਾਂ 'ਤੇ ਵੀ ਕਾਰਵਾਈ ਕਰੇਗੀ, ਜੋ ਗੈਂਗਸਟਰਾਂ ਨਾਲ ਮੁਲਾਕਾਤ ਕਰਦੇ ਹਨ ਅਤੇ ਉਨ੍ਹਾਂ ਦੇ ਲਈ ਅਖਾੜੇ ਲਾਉਂਦੇ ਹਨ। ਕਿਤੇ ਨਾ ਕਿਤੇ ਇਹ ਲੱਗਿਆ ਕਿ ਇਹ ਇਸ਼ਾਰਾ ਬਲਕੌਰ ਸਿੰਘ ਗਾਇਕ ਮਨਕੀਰਤ ਔਲਖ ਵੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਇਸੈਂਸੀ ਅਸਲਾ ਆਪਣੀ ਰੱਖਿਆ ਦੇ ਲਈ ਰੱਖਣਾ ਕੋਈ ਬੁਰੀ ਗੱਲ ਨਹੀਂ, ਪਰ ਸਰਕਾਰ ਉਸ ਨੂੰ ਵੀ ਵਾਪਸ ਲੈਣਾ ਚਾਹੁੰਦੀ ਹੈ, ਤਾਂ ਅਸੀਂ ਤਿਆਰ ਹਾਂ, ਪਰ ਲੋਕਾਂ ਦੀ ਸੁਰੱਖਿਆ ਦੇ ਸਰਕਾਰ ਇੰਤਜ਼ਾਮ ਕਰੇ।
Last Updated : Feb 3, 2023, 8:32 PM IST