ਐੱਸਡੀਓ 'ਤੇ ਡਿਊਟੀ ਤੋਂ ਪਰਤਦੇ ਸਮੇਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਗੰਭੀਰ ਜ਼ਖ਼ਮੀ ਐੱਸਡੀਓ ਹਸਪਤਾਲ 'ਚ ਜ਼ੇਰ ਏ ਇਲਾਜ - ਸਰਕਾਰੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ
🎬 Watch Now: Feature Video


Published : Dec 20, 2023, 6:34 PM IST
Rajinder Paul Goyal seriously injured: ਫ਼ਿਰੋਜ਼ਪੁਰ 'ਚ ਐੱਸਡੀਓ ਹੈੱਡਵਰਕਸ ਇਰੀਗੇਸ਼ਨ (SDO Headworks Irrigation) ਰਜਿੰਦਰ ਪਾਲ ਗੋਇਲ 'ਤੇ ਕੈਨਾਲ ਕਲੋਨੀ ਨੇੜੇ ਡਿਊਟੀ ਤੋਂ ਵਾਪਸ ਆਉਂਦੇ ਸਮੇਂ ਤਿੰਨ ਤੋਂ ਚਾਰ ਹਮਲਾਵਰਾਂ ਨੇ ਹਮਲਾ ਕਰਕੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਐੱਸਡੀਓ ਰਜਿੰਦਰ ਪਾਲ ਗੋਇਲ ਇਹ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਫ਼ਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜ਼ਖ਼ਮੀ ਹਾਲਤ ਵਿੱਚ ਰਜਿੰਦਰ ਪਾਲ ਗੋਇਲ ਨੇ ਦੱਸਿਆ ਕਿ ਡਿਊਟੀ ਤੋਂ ਆਉਂਦੇ ਸਮੇਂ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਸਰਕਾਰੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਉਸ ਦੇ ਸਿਰ 'ਤੇ ਤਲਵਾਰ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪੀੜਤ ਐੱਸਡੀਓ ਨੇ ਹਮਲਾਵਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।