ਹਿੰਦੂ ਨੇਤਾ ਦੇ ਕਤਲ ਨੂੰ ਸਾਂਸਦ ਮਾਨ ਨੇ ਖੂਫੀਆ ਏਜੰਸੀਆਂ ਉੱਤੇ ਜਤਾਇਆ ਸ਼ੱਕ - ਸੁਧੀਰ ਸੁਰੀ ਦੇ ਕਤਲ ਪਿੱਛੇ ਖੂਫੀਆਂ ਏਜੰਸੀਆਂ
🎬 Watch Now: Feature Video

ਸੰਗਰੂਰ ਵਿਖੇ ਲੋਕ ਸਭਾ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਹਿੰਦੂ ਨੇਤਾ ਸੁਧੀਰ ਸੁਰੀ ਦੇ ਕਤਲ ਪਿੱਛੇ ਖੂਫੀਆਂ ਏਜੰਸੀਆਂ (Intelligence agencies behind the murder Suri) ਅਤੇ ਭਾਜਪਾ ਦੇ ਨਾਲ ਨਾਲ ਆਰਐੱਸਐੱਸ ਦਾ ਹੱਥ ਹੋ ਸਕਦਾ ਹੈ, ਕਿਉਂਕਿ ਚੋਣਾਂ ਵਿੱਚ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਹਰ ਮੁਕਾਬਲੇ ਵਿੱਚ ਚੰਗੀ ਟੱਕਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 'ਆਪ' ਦੀ ਸਰਕਾਰ ਹੈ ਇਸ ਲਈ 'ਆਪ' ਦਾ ਅਕਸ ਖਰਾਬ ਕਰਨ ਲਈ ਸੁਧੀਰ ਸੂਰੀ ਦਾ ਕਤਲ ਕਰਵਾਇਆ ਹੋ ਸਕਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਜਾਨ ਦੀ ਰਾਖੀ ਕੇਂਦਰ ਅਤੇ ਸੂਬਾ ਸਰਕਾਰ ਦਾ ਪਹਿਲਾ ਫਰਜ਼ ਹੈ ਜਿਸ ਵਿੱਚ ਦੋਵੇਂ ਸਰਕਾਰਾਂ ਨਾਕਾਮ ਰਹੀਆਂ ਹਨ।
Last Updated : Feb 3, 2023, 8:31 PM IST