ਪੁਲਿਸ ਨੇ ਰੇਤ ਤੇ ਪੱਥਰ ਨਾਲ ਭਰੇ 5 ਟਿੱਪਰ ਕੀਤੇ ਕਾਬੂ - ਆਨੰਦਪੁਰ ਸਾਹਿਬ ਪੁਲਿਸ ਨੇ 5 ਟਿੱਪਰ ਕੀਤੇ ਕਾਬੂ
🎬 Watch Now: Feature Video
ਰੂਪਨਗਰ: ਹਿਮਾਚਲ ਪ੍ਰਦੇਸ਼ ਤੋਂ ਰੇਤ ਤੇ ਪੱਥਰ ਲੈ ਕੇ ਜਾ ਰਹੇ 5 ਟਿੱਪਰਾਂ ਨੂੰ ਥਾਣਾ ਥਲੂਹ ਦੇ ਨਿਵਾਸੀਆਂ ਨੇ ਰੋਕ ਕੇ ਆਨੰਦਪੁਰ ਸਾਹਿਬ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਸ੍ਰੀ ਆਨੰਦਪੁਰ ਸਾਹਿਬ Anandpur Sahib Police ਦੇ ਥਾਣਾ ਮੁਖੀ ਇੰਸਪੈਕਟਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਥਲੂਹ ਦੇ ਵਾਸੀਆਂ ਨੇ 5 ਟਿੱਪਰ ਫੜ੍ਹ ਕੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਟਿੱਪਰਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਈਨਿੰਗ ਵਿਭਾਗ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਟਿੱਪਰਾਂ ਦੇ ਨੰਬਰਾਂ ਤੋਂ ਜਾਣਕਾਰੀ ਇਕੱਠੀ ਕਰਕੇ ਇਨ੍ਹਾਂ ਦੇ ਮਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। Anandpur Sahib Police caught 5 tippers
Last Updated : Feb 3, 2023, 8:31 PM IST