ਅੰਮ੍ਰਿਤਸਰ: ਭਾਰਤ ਵਿੱਚ ਵੱਖ-ਵੱਖ ਤਰ੍ਹਾਂ ਨਾਲ ਤਿਉਹਾਰ ਮਨਾਏ ਜਾਂਦੇ ਹਨ । ਜੇਕਰ ਲੋਹੜੀ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਲੋਹੜੀ ਦਾ ਤਿਉਹਾਰ ਖਾਸ ਤੌਰ 'ਤੇ ਪਤੰਗਬਾਜ਼ੀ ਦੇ ਨਾਲ ਮਨਾਇਆ ਜਾਂਦਾ ਹੈ। ਅੰਮ੍ਰਿਤਸਰ ਦੀ ਲੋਹੜੀ ਹੋਵੇ ਅਤੇ ਪਤੰਗ ਦੀ ਗੱਲ ਨਾ ਹੋਵੇ ਤਾਂ ਕੁੱਝ ਅਧੂਰਾ ਲੱਗਦਾ ਹੈ।ਇਸੇ ਕਰਕੇ ਅੰਮ੍ਰਿਤਸਰ ਦੀ ਲੋਹੜੀ 'ਚ ਪੰਤਗਬਾਜ਼ੀ ਕਾਫ਼ੀ ਮਾਇਨੇ ਰੱਖਦੀ ਹੈ।
ਏ ਟੂ ਏ ਦੇ ਪਤੰਗ
ਇਸ ਸਾਲ ਗੁਰੂ ਨਗਰੀ 'ਚ ਏ ਟੂ ਏ ਦੇ ਪੰਤਗਾਂ ਨੇ ਬਾਜ਼ੀ ਮਾਰੀ ਹੈ। ਹਰ ਪਾਸੇ ਮਨਿੰਦਰਪਾਲ ਸਿੰਘ ਦੀ ਦੁਕਾਨ ਦੇ ਚਰਚੇ ਹੋ ਰਹੇ ਹਨ। ਮਨਿੰਦਰ ਆਸਟ੍ਰੇਲੀਆ ਤੋਂ ਹਰ ਸਾਲ ਪਤੰਗ ਉਡਾਉਣ ਵਾਸਤੇ ਅੰਮ੍ਰਿਤਸਰ ਆਉਂਦਾ ਸੀ ਤੇ ਇਸ ਵਾਰ ਜਦੋਂ ਉਹ ਆਇਆ ਤਾਂ ਉਹ ਵਾਪਸ ਨਹੀਂ ਗਿਆ ਬਲਕਿ ਉਸਨੇ ਇੱਥੇ ਹੀ ਪਤੰਗ ਬਣਾਉਣ ਦਾ ਕਾਰੋਬਾਰ ਸ਼ੁਰੂ ਕਰ ਲਿਆ।
"ਇਸ ਕੰਮ ਨੇ 15 ਤੋਂ 20 ਲੋਕਾਂ ਨੂੰ ਰੁਜ਼ਗਾਰ ਦਿੱਤਾ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਟੀਮ ਹੋਰ ਵੱਡੀ ਹੋਵੇਗੀ ਅਤੇ 12 ਮਹੀਨੇ ਹੋਲਸੇਲ ਦਾ ਕੰਮ ਕਰਾਂਗੇ।ਉਸਨੇ ਦੱਸਿਆ ਕਿ ਸਾਡੀ ਹਰ ਪਤੰਗ 'ਤੇ ਸਟੈਂਪ ਲੱਗੀ ਹੈ। ਜਿੱਥੇ ਆਸਟ੍ਰੇਲੀਆ ਟੂ ਅੰਮ੍ਰਿਤਸਰ ਏ ਟੂ ਏ ਲਿਖਿਆ ਹੋਇਆ। ਇਸ ਦੁਕਾਨ ਦੀ ਖਾਸੀਅਤ ਜਿੱਥੇ ਇਹ ਨਾਮ ਹੈ ਉੱਥੇ ਹੀ ਤਰ੍ਹਾਂ-ਤਰ੍ਹਾਂ ਦੇ ਮਿਲਣ ਵਾਲੇ ਪਤੰਗਾਂ ਕਾਰਨ ਇੱਥੇ ਖਰੀਦਾਰਾਂ ਦੀ ਭੀੜ ਲੱਗੀ ਹੋਈ ਹੈ"।
12 ਫੁੱਟ ਉੱਚੀਆਂ ਪਤੰਗਾਂ
ਉੱਥੇ ਹੀ ਮੌਜੂਦ ਖਰੀਦਦਾਰਾਂ ਨੇ ਦੱਸਿਆ ਕਿ ਉਹ ਇੱਥੇ ਪਤੰਗ ਲੈਣ ਆਏ ਨੇ ਕਿਉਂ ਕਿ ਪਤੰਗਬਾਜ਼ੀ ਤੋਂ ਬਿਨਾਂ ਲੋਹੜੀ ਦਾ ਤਿਉਹਾਰ ਨਹੀਂ ਮਨਾਇਆ ਜਾ ਸਕਦਾ। ਗਾਹਕਾਂ ਨੇ ਕਿਹਾ ਕਿ ਉਹ ਇੱਥੇ ਮਨਿੰਦਰ ਦਾ ਹੌਂਸਲਾ ਵਧਾਉਣ ਆਏ ਨੇ ਤਾਂ ਜੋ ਉਹ ਆਉਣ ਵਾਲੇ ਸਮੇਂ 'ਚ ਹੋਰ ਵੀ ਵੱਡਾ ਕਾਰੋਬਾਰ ਕਰ ਸਕੇ। ਉਨ੍ਹਾਂ ਆਖਿਆ ਕਿ ਇੱਥੇ ਵੱਖ-ਵੱਖ ਤਰ੍ਹਾਂ ਦੇ ਪਤੰਗ ਮਿਲ ਰਹੇ ਨੇ ਜੋ ਕਿ ਬਹੁਤ ਹੀ ਘੱਟ ਰੇਟ ਦੇ ਹਨ। ਇਸ ਦੇ ਨਾਲ ਹੀ ਨਵੇਂ ਸਾਲ 2025 ਦੀਆਂ ਸਿੱਧੂ ਮੁਸੇਵਾਲ ਦੀਆਂ 12 ਫੁੱਟ ਉੱਚੀਆਂ ਪਤੰਗਾਂ ਸਭ ਨੂੰ ਆਕਰਸ਼ਕ ਕਰ ਰਹੀਆਂ ਹਨ।