ਥਾਣਾ ਸਰਹਿੰਦ ਨੇੜੇ ਬਣੇ ਓਵਰ ਬ੍ਰਿਜ ਉੱਤੇ ਹੋਏ ਸੜਕ ਹਾਦਸੇ ਵਿੱਚ ਇਕ ਬਜ਼ੁਰਗ ਔਰਤ ਦੀ ਮੌਤ - Fatehgarh Sahib latest news in Punjabi
🎬 Watch Now: Feature Video
ਸਰਹਿੰਦ ਨੈਸ਼ਨਲ ਹਾਈਵੇ ’ਤੇ ਥਾਣਾ ਸਰਹਿੰਦ ਨੇੜੇ ਬਣੇ ਓਵਰ ਬ੍ਰਿਜ ’ਤੇ ਹੋਏ ਸੜਕ ਹਾਦਸੇ ’ਚ ਇਕ ਬਜ਼ੁਰਗ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਵਿੱਚ ਇਕ ਔਰਤ ਸਮੇਤ 6 ਸਾਲਾ ਲੜਕੀ ਅਤੇ 1 ਸਾਲ ਦਾ ਬੱਚਾ ਜ਼ਖਮੀ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਮਹਿੰਦਰ ਸਿੰਘ ਦੇ ਬਿਆਨ ਦਾ ਆਧਾਰ ਤੇ ਬੱਸ ਡਰਾਈਵਰ ਤੇ ਮਹਿੰਦਰਾ ਪਿਕਅੱਪ ਦੇ ਡਰਾਇਵਰ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਿ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਉਹ ਆਪਣੀ ਪਤਨੀ, ਬਜ਼ੁਰਗ ਸੱਸ, ਪੁੱਤਰ ਅਤੇ ਧੀ ਨਾਲ ਆਪਣੀ ਕਾਰ ਵਿੱਚ ਕਸ਼ਮੀਰ ਸਥਿਤ ਆਪਣੇ ਘਰ ਜਾ ਰਿਹਾ ਸੀ। ਜਿਵੇਂ ਹੀ ਉਨ੍ਹਾਂ ਦੀ ਕਾਰ ਜੀਟੀ ਰੋਡ ’ਤੇ ਸਰਹਿੰਦ ਦੇ ਪੁਰਾਣੇ ਬੱਸ ਸਟੈਂਡ ਨੇੜੇ ਓਵਰ ਬ੍ਰਿਜ ’ਤੇ ਪਹੁੰਚੀ ਤਾਂ ਇਕ ਖਰਾਬ ਪਿਕਅੱਪ ਸੜਕ ਤੇ ਖੜ੍ਹੀ ਸੀ। ਜਿਸ ਕਾਰਨ ਉਸ ਦੀ ਕਾਰ ਪਿਕਅੱਪ ਦੇ ਪਿੱਛੇ ਜਾ ਟਕਰਾਈ। ਇਸੇ ਦੌਰਾਨ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਨੇ ਉਨ੍ਹਾਂ ਦੀ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਕਾਰ ਪਿਕਅੱਪ ਵੈਨ ਅਤੇ ਸਾਹਮਣੇ ਖੜ੍ਹੀ ਬੱਸ ਵਿੱਚ ਫਸ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਜਿਸ ਨਾਲ ਬਜ਼ੁਰਗ ਸੱਸ ਕਾਰ ਵਿੱਚ ਫਸ ਗਈ ਅਤੇ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਪਿਕਅੱਪ ਵੈਨ ਅਤੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਦੋਨਾਂ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:35 PM IST