ਨਸ਼ੇ ਖਿਲਾਫ਼ ਅੰਮ੍ਰਿਤਸਰ ਪੁਲਿਸ ਦਾ ਐਕਸ਼ਨ, ਵੱਖ-ਵੱਖ ਥਾਵਾਂ ਤੋਂ ਰੇਡ ਦੌਰਾਨ ਨਾਜਾਇਜ਼ ਸ਼ਰਾਬ ਤੇ ਲਾਹਣ ਬਰਾਮਦ - ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ
🎬 Watch Now: Feature Video
Published : Dec 15, 2023, 9:27 AM IST
ਨਸ਼ਿਆ ਖਿਲਾਫ਼ ਅੰਮ੍ਰਿਤਸਰ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੈ ਜਿਸ ਦੇ ਚੱਲਦੇ ਗੁਪਤ ਸੂਚਨਾ ਦੇ ਅਧਾਰ 'ਤੇ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਦੌਰਾਨ ਤਿੰਨ ਲੱਖ 60 ਹਜ਼ਾਰ ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਤਿੰਨ ਹਜ਼ਾਰ 800 ਕਿੱਲੋ ਲਾਹਣ (illegal liquor and narcotics recovered ) ਅਤੇ ਭੱਠੀ ਦਾ ਸਮਾਨ ਬਰਾਮਦ ਕੀਤਾ ਹੈ। ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਬੁਲਾਰੇ ਵਲੋਂ ਮਿਲੀ ਜਾਣਕਾਰੀ ਅਨੁਸਾਰ ਐੱਸਐੱਚਓ ਥਾਣਾ ਲੋਪੋਕੇ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮਾਨਾਵਾਲਾਂ ਦੇ ਸ਼ਮਸ਼ਾਨਘਾਟ ਵਿੱਚ ਕਿਸੇ ਅਣਪਛਾਤੇ ਵਿਅਕਤੀ ਨੇ ਲਾਹਣ ਦੇ ਡਰੰਮ ਲੁਕਾ ਕੇ ਰੱਖੇ ਹੋਏ ਹਨ। ਜਿਸ 'ਤੇ ਪੁਲਿਸ ਨੇ ਸਰਚ ਆਪਰੇਸ਼ਨ ਚਲਾ ਕੇ 500 ਕਿੱਲੋ ਲਾਹਣ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਲੋਪੋਕੇ ਪੁਲਿਸ ਨੇ ਪਿੰਡ ਖਿਆਲਾ ਕਲਾਂ ਦੇ ਗੁਰਚਰਨ ਸਿੰਘ ਅਤੇ ਰਾਜ ਸਿੰਘ ਦੇ ਘਰੋਂ 450 ਬੋਤਲਾਂ ਨਾਜਾਇਜ ਸ਼ਰਾਬ, 2 ਹਜ਼ਾਰ 900 ਕਿੱਲੋ ਲਾਹਣ ਬਰਾਮਦ ਕੀਤੀ ਹੈ। ਜਦਕਿ ਥਾਣਾ ਰਾਮਦਾਸ ਪੁਲਿਸ ਵਲੋਂ ਛਾਪੇਮਾਰੀ ਦੌਰਾਨ ਪਿੰਡ ਮਾਛੀਵਾਹਲਾ ਦੇ ਮੁਲਜ਼ਮ ਨੀਟਾ ਦੇ ਘਰੋਂ 30 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 400 ਕਿੱਲੋ ਲਾਹਣ ਬਰਾਮਦ ਕੀਤੀ ਹੈ। ਪੁਲਿਸ ਵਲੋਂ ਉਕਤ ਸਾਰੇ ਮਾਮਲਿਆਂ 'ਚ ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਦਿੱਤਾ ਹੈ।