Bookie arrested: ਕ੍ਰਿਕਟ ਵਿਸ਼ਵ ਕੱਪ ਦੇ ਮੈਚ 'ਤੇ ਸੱਟਾਂ ਲਗਾ ਰਹੇ ਗਿਰੋਹ ਦਾ ਪਰਦਾਫਾਸ਼, ਪੁਲਿਸ ਨੇ 8 ਮੁਲਜ਼ਮ ਲੱਖਾਂ ਰੁਪਏ ਦੇ ਕੈਸ਼ ਅਤੇ ਵਾਹਨਾਂ ਸਮੇਤ ਕੀਤੇ ਗ੍ਰਿਫ਼ਤਾਰ - ਪਠਾਨਕੋਟ ਪੁਲਿਸ ਵੱਲੋਂ ਮਾਮਲਾ ਦਰਜ
🎬 Watch Now: Feature Video
Published : Nov 3, 2023, 6:43 PM IST
ਪਠਾਨਕੋਟ ਪੁਲਿਸ ਵੱਲੋਂ ਕ੍ਰਿਕਟ ਵਿਸ਼ਵ ਕੱਪ (Cricket World Cup) ਦੇ ਮੈਚਾਂ 'ਤੇ ਸੱਟਾ ਲਗਾਉਂਦੇ ਹੋਏ 8 ਸੱਟੇਬਾਜ਼ਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 2 ਲੈਪਟਾਪ, 30 ਮੋਬਾਈਲ ਫ਼ੋਨ, 3 ਐਲ.ਈ.ਡੀ., ਇੱਕ ਮਿੰਨੀ ਟੈਲੀਫ਼ੋਨ ਐਕਸਚੇਂਜ, ਦੋ ਵਾਹਨ ਅਤੇ 5 ਦੋ ਪਹੀਆ ਵਾਹਨ ਬਰਾਮਦ ਕੀਤੇ ਗਏ ਹਨ। ਸੱਟੇਬਾਜ਼ ਕੋਲੋਂ ਲੱਖਾਂ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਉਨ੍ਹਾਂ ਨੇ ਇੱਕ ਘਰ 'ਤੇ ਛਾਪਾ ਮਾਰਿਆ ਅਤੇ 8 ਮੁਲਜ਼ਮਾਂ ਨੂੰ ਸੱਟਾ ਲਗਾਉਂਦੇ ਹੋਏ ਗ੍ਰਿਫਤਾਰ ਕੀਤਾ ਗਿਆ । ਇਹ ਮੁਲਜ਼ਮ ਵਿਸ਼ਵ ਕੱਪ ਦੇ ਮੈਚ 'ਤੇ ਸੱਟਾ ਲਗਾ ਰਹੇ ਸਨ। ਪਠਾਨਕੋਟ ਪੁਲਿਸ ਵੱਲੋਂ ਮਾਮਲਾ ਦਰਜ (case registered by the Pathankot police) ਕਰਕੇ ਮੁਲਜ਼ਮਾਂ ਉੱਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।