ਡੀਜੇ ਅਤੇ ਲਾਇਟਾਂ ਦਾ ਕੰਮ ਕਰਦੇ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ - Tarn Taran latest news
🎬 Watch Now: Feature Video
ਤਰਨਤਾਰਨ ਖਡੂਰ ਸਾਹਿਬ ਦੇ ਵਸਨੀਕ ਰਣਜੀਤ ਸਿੰਘ 30ਸਾਲ ਪੁੱਤਰ ਗੁਰਪਾਲ ਸਿੰਘ ਜੋ ਕੇ ਲੰਮੇ ਸਮੇਂ ਤੋ ਡੀਜੇ ਐਂਡ ਲਾਈਟ ਸਾਊਂਡ ਦਾ ਕੰਮ ਕਰਦਾ ਸੀ ਦੀ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਜਿਲ੍ਹਾ ਕਪੂਰਥਲਾ ਦੇ ਪਿੰਡ ਉੱਚਾ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਵਿੱਚ ਆਪਣਾ ਡੀਜੇ ਅਤੇ ਲਾਈਟ ਲਗਾਈਆਂ ਹੋਈਆਂ ਸਨ ਅਤੇ ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ਜਦੋ ਇਹ ਨੌਜ਼ਵਾਨ ਆਪਣਾ ਸਮਾਨ ਉਤਾਰ ਰਿਹਾ ਸੀ ਤਾਂ ਲੋਹੇ ਦਾ ਪਾਈਪ ਉਤਾਰਦੇ ਸਮੇਂ ਉੱਪਰ ਲੰਘ ਰਹੀ 11 ਕੇ ਵੀ ਬਿਲਜੀ ਦੀ ਤਾਰ ਨਾਲ ਪਾਈਪ ਟਕਰਾਉਣ ਨਾਲ ਬਿਜਲੀ ਨੇ ਇਸਨੂੰ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾ ਵੱਲੋਂ ਪ੍ਰਸ਼ਾਸਨ ਅੱਗੇ ਮੁਆਵਜੇ ਦੀ ਮੰਗ ਕੀਤੀ ਜਾ ਰਹੀ ਹੈ।
Last Updated : Feb 3, 2023, 8:31 PM IST