Wild Pig Attacked On People: ਮੋਗਾ ਦੇ ਪਿੰਡ ਅਮੀਵਾਲਾ 'ਚ ਜੰਗਲੀ ਸੂਰ ਨੇ ਲੋਕਾਂ 'ਤੇ ਕੀਤਾ ਹਮਲਾ, ਇੱਕ ਦੀ ਮੌਤ 5 ਲੋਕ ਜ਼ਖ਼ਮੀ - One death due to pig attack
🎬 Watch Now: Feature Video
Published : Sep 13, 2023, 4:00 PM IST
ਮੋਗਾ ਦੇ ਕਸਬਾ ਧਰਮਕੋਟ ਅਧੀਨ ਪੈਂਦੇ ਪਿੰਡ ਆਮੀਵਾਲਾ ਵਿੱਚ ਇੱਕ ਜੰਗਲੀ ਸੂਰ ਨੇ ਪਿੰਡ ਅੰਦਰ ਦਾਖਿਲ ਹੋਕੇ ਲੋਕਾਂ 'ਤੇ ਹਮਲਾ ਕਰ ਦਿੱਤਾ। ਇਸ ਜੰਗਲੀ ਸੂਰ ਨੇ ਖਤਰਨਾਕ ਹਮਲੇ ਰਾਹੀਂ ਜਿੱਥੇ ਇੱਕ ਬਜ਼ੁਰਗ ਨੂੰ ਜਾਨ ਤੋਂ ਮਾਰ ਦਿੱਤਾ (One death due to pig attack) ਉੱਥੇ ਹੀ ਪੰਜ ਹੋਰ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀਆਂ ਵਿੱਚ ਬੱਚੇ ਅਤੇ ਮਹਿਲਾਵਾਂ ਵੀ ਸ਼ਾਮਿਲ ਹਨ। ਦੱਸ ਦਈਏ ਜੰਗਲੀ ਸੂਰ ਜਦੋਂ ਪਿੰਡ ਵਿੱਚ ਇੱਧਰ-ਉੱਧਰ ਦੌੜ ਰਿਹਾ ਸੀ, ਤਾਂ ਉਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਹਮਲੇ ਮਗਰੋਂ ਸੂਰ ਕਮਾਦ ਦੇ ਖੇਤਾਂ ਵਿੱਚ ਦਾਖਿਲ ਹੋ ਗਿਆ, ਉਸ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਜੰਗਲ ਵੱਲ ਭੱਜ ਗਿਆ।