thumbnail

By ETV Bharat Punjabi Team

Published : Sep 28, 2023, 4:26 PM IST

ETV Bharat / Videos

Terrible accident in Amritsar : ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ 'ਚ ਕਾਰ ਨੇ ਮਚਾਇਆ ਕਹਿਰ

ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਵਿੱਚ ਬੀਤੀ ਰਾਤ ਇਕ ਬੇਕਾਬੂ ਕਾਰ (Terrible accident in Amritsar) ਵੱਲੋਂ ਇਕ ਐਕਟਿਵਾ ਸਵਾਰ ਨੂੰ ਦਰੜ ਦਿੱਤਾ ਗਿਆ ਹੈ। ਕਾਰ ਇਕ ਘਰ ਦੇ ਦਰਵਾਜੇ ਵਿੱਚ ਵੱਜੀ ਹੈ। ਚਸ਼ਮਦੀਦ ਲੋਕਾਂ ਦਾ ਕਹਿਣਾ ਹੈ ਕਿ ਤੇਜ ਰਫਤਾਰ ਕਾਰ ਨੇ ਪਹਿਲਾਂ ਐਕਟਿਵਾ ਸਵਾਰ ਨੂੰ ਦਰੜਿਆ ਤੇ ਫਿਰ ਇਕ ਘਰ ਦਾ ਗੇਟ ਤੋੜ ਦਿੱਤਾ। ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਇਤਲਾਹ ਮਿਲੀ ਸੀ ਕਿ ਇਕ ਬੇਕਾਬੂ ਕਾਰ ਵੱਲੋ ਇਕ ਐਕਟਿਵਾ ਸਵਾਰ ਨੂੰ ਟੱਕਰ ਮਾਰੀ ਗਈ ਹੈ। ਫਿਲਹਾਲ ਜਖਮੀ ਹਾਲਤ ਵਿਚ ਐਕਟਿਵਾ ਸਵਾਰ ਨੂੰ ਨਜਦੀਕ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.