ETV Bharat / entertainment

ਜੈਨੀ ਜੌਹਲ ਦੇ ਨਵੇਂ ਗਾਣੇ ਵਿੱਚ ਨਜ਼ਰ ਆਉਣਗੇ ਜੋਬਨਪ੍ਰੀਤ ਸਿੰਘ, ਜਲਦ ਹੋਵੇਗਾ ਰਿਲੀਜ਼ - LATEST PUNJABI SONG

ਹਾਲ ਹੀ ਵਿੱਚ ਜੌਨੀ ਜੌਹਲ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜਿਸ ਵਿੱਚ ਅਦਾਕਾਰ ਜੋਬਨਪ੍ਰੀਤ ਸਿੰਘ ਖਾਸ ਭੂਮਿਕਾ ਨਿਭਾਉਂਦਾ ਨਜ਼ਰੀ ਪਏਗਾ।

Jenny Johal And Jobanpreet Singh
Jenny Johal And Jobanpreet Singh (Instagram @Jenny Johal)
author img

By ETV Bharat Entertainment Team

Published : Nov 18, 2024, 12:34 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਅਦਾਕਾਰ ਘੇਰਾ ਕਾਫ਼ੀ ਵਿਸ਼ਾਲ ਕਰਦੇ ਜਾ ਰਹੇ ਹਨ ਅਦਾਕਾਰ ਜੋਬਨਪ੍ਰੀਤ ਸਿੰਘ, ਜੋ ਚਰਚਿਤ ਗਾਇਕਾ ਜੈਨੀ ਜੌਹਲ ਦੇ ਨਵੇਂ ਗਾਣੇ 'ਸੱਜਣ ਚਲੇ ਗਏ' ਵਿੱਚ ਵੀ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣਗੇ, ਜਿੰਨ੍ਹਾਂ ਦੀ ਸ਼ਾਨਦਾਰ ਫੀਚਰਿੰਗ ਨਾਲ ਸੱਜਿਆ ਇਹ ਗਾਣਾ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।

'ਲਾਸਟ ਨੋਟ ਮਿਊਜ਼ਿਕ' ਅਤੇ 'ਡੀਐਸ ਵੜੈਚ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਲਿਟਲ ਬੋਏ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਸੋਨੀ ਠੁੱਲੇਵਾਲ ਨੇ ਰਚੇ ਹਨ, ਜਿੰਨ੍ਹਾਂ ਦੁਆਰਾ ਖੂਬਸੂਰਤੀ ਨਾਲ ਲਿਖੇ ਗਏ ਅਲਫਾਜ਼ਾਂ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਉਕਤ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਵੀ ਅਹਿਮ ਭੂਮਿਕਾ ਨਿਭਾਵੇਗਾ, ਜਿਸ ਦੀ ਨਿਰਦੇਸ਼ਨਾਂ ਸਰਦਾਰ ਫਿਲਮਜ਼ ਦੁਆਰਾ ਦਿੱਤੀ ਹੈ।

'ਖਾਸ ਬੰਦਾ ਪ੍ਰੋਡੋਕਸ਼ਨ' ਵੱਲੋਂ ਪੂਰੀ ਸੱਜਧੱਜ ਨਾਲ ਸੰਗੀਤਕ ਮਾਰਕੀਟ ਵਿੱਚ ਉਤਾਰੇ ਜਾ ਰਹੇ ਉਕਤ ਗਾਣੇ ਵਿੱਚ ਪਹਿਲੀ ਵਾਰ ਗਾਇਕਾ ਜੈਨੀ ਜੌਹਲ ਨਾਲ ਫੀਚਰਿੰਗ ਕਲੋਬਰੇਸ਼ਨ ਕਰਦੇ ਨਜ਼ਰੀ ਪੈਣਗੇ ਅਦਾਕਾਰ ਜੋਬਨਪ੍ਰੀਤ ਸਿੰਘ, ਜਿੰਨ੍ਹਾਂ ਦੀ ਪ੍ਰਭਾਵਸ਼ਾਲੀ ਅਦਾਕਾਰੀ ਦੇ ਕਈ ਨਵੇਂ ਸ਼ੇਡਜ਼ ਇਸ ਸੰਗੀਤਕ ਵੀਡੀਓ ਵਿੱਚ ਵੇਖਣ ਨੂੰ ਮਿਲਣਗੇ।

ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀ ਆਪਣੀ ਫਿਲਮ 'ਜਹਾਂਕਿਲਾ' ਨੂੰ ਲੈ ਕੇ ਵੀ ਕਾਫ਼ੀ ਚਰਚਾ ਦਾ ਕੇਂਦਰ ਬਿੰਦੂ ਹੋਏ ਹਨ ਇਹ ਹੋਣਹਾਰ ਅਦਾਕਾਰ, ਜੋ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀਆਂ ਕਈ ਹੋਰ ਪੰਜਾਬੀ ਫਿਲਮਾਂ ਵਿੱਚ ਵੀ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਵਿੱਚ ਸਰਵਜੀਤ ਖੇੜਾ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ 'ਜੱਟ ਤੇ ਜੁਗਨੀ' ਵੀ ਸ਼ੁਮਾਰ ਹੈ, ਜਿਸ ਦੀ ਸ਼ੂਟਿੰਗ ਜਲਦ ਹੀ ਇੰਗਲੈਂਡ ਵਿਖੇ ਸ਼ੁਰੂ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.