ਬਰਨਾਲਾ: ਅੱਜ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੇ ਪਰਚਾਰ ਦਾ ਆਖਰੀ ਦਿਨ ਹੈ ਅਤੇ 20 ਨਵੰਬਰ ਨੂੰ 4 ਜ਼ਿਲ੍ਹਿਆਂ ਵਿੱਚ ਵੋਟਾਂ ਹੋਣਗੀਆਂ। ਇਸ ਤੋਂ ਪਹਿਲਾਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਪ੍ਰਚਾਰ ਦੌਰਾਨ ਵਿਰੋਧੀਆਂ ਉਤੇ ਵੀ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸ ਹੀ ਤਹਿਤ ਬੀਤੇ ਦਿਨੀਂ ਬਰਨਾਲਾ ਵਿੱਚ ਕਾਂਗਰਸ ਪਾਰਟੀ ਵੱਲੋਂ ਅਲੱਗ ਅਲੱਗ ਮੁੱਦਿਆਂ 'ਤੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਘੇਰਿਆ ਗਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸੀਨੀਆ ਕਾਂਗਰਸੀ ਨੇਤਾਵਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਦੌਰਾਨ ਉਹਨਾਂ ਪੰਜਾਬ ਵਿੱਚ ਖੇਤੀ, ਕਿਸਾਨੀ, ਰੁਜ਼ਗਾਰ, ਮੁਲਾਜ਼ਮ, ਅਮਨ ਕਾਨੂੰਨ ਦੀ ਸਥਿਤੀ ਤੋਂ ਇਲਾਵਾ ਅਲੱਗ-ਅਲਗ ਮੁੱਦਿਆਂ ਤੇ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ।
ਕੇਜਰੀਵਾਲ ਅਤੇ ਮਾਨ ਨੇ ਕੀਤੇ ਆਪੋ-ਆਪਣੇ ਉਮੀਦਵਾਰ ਖੜ੍ਹੇ
ਇਸ ਮੌਕੇ ਆਮ ਆਦਮੀ ਪਤਟੀ ਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਬਰਨਾਲਾ ਆਏ ਸਨ। ਉਹਨਾਂ ਕਿਹਾ ਕਿ ਬਰਨਾਲਾ ਵਿੱਚ ਇੱਕ ਉਮੀਦਵਾਰ ਦਿੱਲੀ ਤੋਂ ਕੇਜਰੀਵਾਲ ਦਾ ਹੈ, ਜਦਕਿ ਇੱਕ ਉਮੀਦਵਾਰ ਪੰਜਾਬ ਤੋਂ ਭਗਵੰਤ ਮਾਨ ਦਾ ਹੈ। ਦੋਵਾਂ ਨੇ ਅਲੱਗ ਅਲੱਗ ਉਮੀਦਵਾਰ ਖੜ੍ਹੇ ਕੀਤੇ ਹਨ, ਉਹਨਾਂ ਇਹ ਇਸ਼ਾਰਾ ਆਪ ਦੇ ਉਮੀਦਵਾਰ ਹਰਿੰਦਰ ਧਾਲੀਵਾਲ ਅਤੇ ਆਜ਼ਾਦ ਉਮੀਦਵਾਰ ਗੁਰਦੀਪ ਬਾਠ ਨੂੰ ਭਗਵੰਤ ਮਾਨ ਦਾ ਉਮੀਦਵਾਰ ਦੱਸਿਆ।
ਭਾਜਪਾ ਨਾਲ ਰਲੇ ਹੋਏ ਮੁੱਖ ਮੰਤਰੀ ਮਾਨ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਦੀ ਬੀਜੇਪੀ ਨਾਲ ਸੈਂਟਿੰਗ ਹੈ, ਇਹ ਪੰਜਾਬ ਲਈ ਕੋਈ ਸਟੈਂਡ ਨਹੀਂ ਲੈ ਸਕਦਾ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਦੇ ਜ਼ਰੀਏ ਭਗਵੰਤ ਮਾਨ ਦੀ ਗ੍ਰਹਿ ਵਿਭਾਗ ਨਾਲ ਸਿੱਧੀ ਗੱਲਬਾਤ ਹੈ। ਇਸੇ ਕਾਰਨ ਹੀ ਪੰਜਾਬ ਦੀ ਝੋਨਾ ਰੋਲਿਆ ਗਿਆ ਹੈ। ਉਹਨਾਂ ਕਿਹਾ ਕਿ ਜਿਸ ਦਿਨ ਬੀਜੇਪੀ ਦਾ ਜਹਾਜ਼ ਮੋਹਾਲੀ ਲੈਂਡ ਹੋਇਆ, ਉਸ ਵਿੱਚ ਚੜ੍ਹਨ ਵਾਲਾ ਸਭ ਤੋਂ ਪਹਿਲਾ ਸਵਾਰ ਭਗਵੰਤ ਮਾਨ ਹੋਵੇਗਾ ਅਤੇ ਮੁਬੰਈ ਵਾਂਗ ਏਕਨਾਂਥ ਸ਼ਿੰਦੇ ਦੀ ਭੂਮਿਕਾ ਇਹ ਨਿਭਾਵੇਗਾ। ਉਹਨਾਂ ਕਿਹਾ ਕਿ ਪਿਛਲੇ 60 ਸਾਲਾਂ ਤੋਂ ਝੋਨਾ ਅਤੇ ਕਣਕ ਖ਼ਰੀਦੀ ਜਾਂਦੀ ਹੈ। ਦੋਵੇਂ ਮੁੱਖ ਫ਼ਸਲਾਂ 75 ਹਜ਼ਾਰ ਕਰੋੜ ਨਾਲ ਕੇਂਦਰ ਅਤੇ ਸਰਕਾਰ ਵਲੋਂ ਖ਼ਰੀਦੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਬੀਜੇਪੀ ਨੇ ਇੱਕ ਸੋਚੀ ਸਮਝੀ ਸਾਜਿਸ਼ ਅਧੀਨ ਪੰਜਾਬ ਨੂੰ ਆਰਥਿਕ ਕਮਜ਼ੋਰ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਪੰਜਾਬ ਦੀਆਂ ਜ਼ਮੀਨਾਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੀਦੀ ਹੈ। ਖੇਤੀ ਕਾਨੂੰਨ ਵੀ ਇਸੇ ਪਾਲਿਸੀ ਦਾ ਹੀ ਹਿੱਸਾ ਹੈ।
ਭਾਜਪਾ ਦੀ ਮਿਲੀ ਭੁਗਤ ਨਾਲ ਦਿੱਤਾ ਸੁਖਬੀਰ ਬਾਦਲ ਨੇ ਅਸਤੀਫਾ
ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਉਪਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਅਕਾਲੀ ਦਲ ਦਾ ਵਿਰੋਧੀ ਧੜਾ ਪੰਥਕ ਸੁਧਾਰ ਲਹਿਰ ਵਾਲੇ ਅਤੇ ਡਿਬਰੂਗੜ੍ਹ ਵਾਲੇ ਗਰੁੱਪ ਨੇ ਚੋਣ ਨਹੀਂ ਲੜੀ। ਇਹ ਸਾਰੀ ਪੰਥਕ ਵੋਟ ਬੀਜੇਪੀ ਨੂੰ ਪਵਾਉਣ ਲਈ ਬਾਈਕਾਟ ਕੀਤਾ ਗਿਆ ਹੈ। ਇਹ ਸਾਰਾ ਕੁੱਝ ਬੀਜੇਪੀ ਵਲੋਂ ਹੀ ਕਰਵਾਇਆ ਜਾ ਰਿਹਾ ਹੈ। ਸੁਖਬੀਰ ਬਾਦਲ ਦਾ ਅਸਤੀਫ਼ਾ ਵੀ ਇਸੇ ਕੜੀ ਦਾ ਹਿੱਸਾ ਹੈ। ਕੁੱਝ ਸਮੇਂ ਬਾਅਦ ਏਜੰਸੀਆਂ ਇਹਨਾਂ ਸਾਰੇ ਵਿਰੋਧੀ ਪੰਥਕਾਂ ਨੂੰ ਇੱਕਜੁੱਟ ਕਰਨਗੀਆਂ। ਉਹਨਾਂ ਕਿਹਾ ਕਿ ਜੇਕਰ ਪੰਥਕ ਵੋਟ ਬੀਜੇਪੀ ਨੂੰ ਪੈ ਗਈ ਤਾਂ ਅਕਾਲੀ ਦਲ ਦਾ ਹਾਲ ਚੌਟਾਲਿਆਂ ਵਾਲਾ ਹੀ ਹੋਵੇਗਾ। ਉਹਨਾਂ ਕਿਹਾ ਕਿ ਸੁਨੀਲ ਜਾਖੜ ਦਾ ਦਾਅਵਾ ਸਹੀ ਹੈ, ਜਿਸ ਵਿੱਚ ਉਹਨਾਂ ਕਿਹਾ ਹੈ ਕਿ ਬੀਜੇਪੀ ਦੀ ਲੀਡਰਸ਼ਿਪ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟਸ ਨਹੀਂ ਸਮਝ ਰਹੀ।
ਸੁਖਬੀਰ ਸਿੰਘ ਬਾਦਲ ਦੇ ਅਸਤੀਫੇ 'ਤੇ ਚਰਚਾ ਅੱਜ, ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਬੈਠਕ 'ਤੇ ਬਣੀਆਂ ਨਜ਼ਰਾਂ
ਸੁਖਬੀਰ ਬਾਦਲ ਦੇ ਅਸਤੀਫ਼ੇ ਦਾ ਪਰਮਿੰਦਰ ਢੀਂਡਸਾ ਨੇ ਕੀਤਾ ਸਵਾਗਤ, ਕਿਹਾ- ਪਾਰਟੀ ਨੂੰ ਮਿਲੇਗਾ ਮੁੜ ਹੁਲਾਰਾ
ਅਗਲੇ 92 ਸਾਲ ਵੀ ਨਹੀਂ ਬਣੇਗੀ 92 ਵਿਧਾਇਕਾਂ ਵਾਲੀ ਸਰਕਾਰ
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ 92 ਵਿਧਾਇਕ ਹਨ ਅਤੇ 92 ਸਾਲ ਇਹ ਅਗਲੀ ਚੋਣ ਨਹੀਂ ਜਿੱਤਦੇ। ਉਹਨਾਂ ਕਿਹਾ ਕਿ ਮਖੌਲੀਆਂ ਲਹਿਜ਼ੇ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਨੁੰ ਬਰਨਾਲਾ ਦੇ ਲੋਕ ਨਿਹੰਗ ਦੇ ਬਾਟੇ ਵਾਂਗ ਮਾਂਜਣੇ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਰਨਾਲਾ ਤੋਂ ਸ਼ੁਰੂ ਹੋਈ ਸੀ ਅਤੇ ਇਸਦਾ ਅੰਤ ਵੀ ਇਸ ਜ਼ਿਮਨੀ ਚੋਣ ਵਿੱਚ ਬਰਨਾਲਾ ਤੋਂ ਹੀ ਹੋਵੇਗਾ। ਕਾਂਗਰਸ ਪਾਰਟੀ ਦਾ ਉਮੀਦਵਾਰ ਕਾਲਾ ਢਿੱਲੋ ਵੱਡੀ ਲੀਡ ਨਾਲ ਇੱਥੋਂ ਜਿੱਤ ਹਾਸਿਲ ਕਰੇਗਾ।