ਨਸ਼ਿਆਂ ਦੀ ਭੇਟ ਚੜ੍ਹਿਆ 35 ਸਾਲਾਂ ਦਾ ਨੌਜਵਾਨ ਪਿੰਡ ਵਾਸੀਆਂ ਨੇ ਸ਼ਰੇਆਮ ਨਸ਼ਾ ਵਿਕਣ ਦੇ ਲਾਏ ਇਲਜ਼ਾਮ - All claims of curbing drugs are hollow
🎬 Watch Now: Feature Video

ਤਰਨਤਾਰਨ ਜ਼ਿਲ੍ਹੇ ਦੇ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਮੀਆਂਵਿੰਡ ਵਿਖੇ ਇਕ ਨੌਜਵਾਨ ਦੀ ਨਸ਼ਿਆਂ ਕਰਕੇ ਮੌਤ (Death of youth due to drugs) ਹੋ ਗਈ ਹੈ। ਨੌਜਵਾਨ ਦੀ ਪਹਿਚਾਣ ਸੁਖਜੀਤ ਸਿੰਘ ਉਮਰ 35 ਸਾਲ ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਮੀਆਂਵਿੰਡ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਅਤੇ ਕਿਸਾਨ ਆਗੂ ਦਿਆਲ ਸਿੰਘ ਮੀਆਂਵਿੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਨੌਜਵਾਨ ਲੰਮੇ ਸਮੇਂ ਤੋਂ ਨਸ਼ਾ ਕਰਨ ਦਾ ਆਦਿ ਸੀ ਜਿਸ ਦਾ ਮੀਆਂਵਿੰਡ ਦੇ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਚੋਂ ਇਲਾਜ ਵੀ ਚੱਲ ਰਿਹਾ ਸੀ। ਪਿੰਡਵਾਸੀਆਂਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਪੰਜਾਬ ਸਰਕਾਰ ਦੇ ਨਸ਼ੇ ਉੱਤੇ ਠੱਲ ਪਾਉਣ ਦੇ ਸਾਰੇ ਦਾਅਵੇ ਖੋਖਲ੍ਹੇ (All claims of curbing drugs are hollow) ਸਾਬਿਤ ਹੋਏ ਹਨ।
Last Updated : Feb 3, 2023, 8:30 PM IST