ਮਾਤਾ ਸਾਹਿਬ ਕੌਰ ‘ਤੇ ਬਣੀ ਐਨੀਮੇਸ਼ਨ ਫਿਲਮ ਦਾ ਵਿਰੋਧ

By

Published : Apr 12, 2022, 6:54 AM IST

Updated : Feb 3, 2023, 8:22 PM IST

thumbnail

ਅੰਮ੍ਰਿਤਸਰ: ਮਾਤਾ ਸਾਹਿਬ ਕੌਰ (Mata Sahib Kaur) ‘ਤੇ ਬਣੀ ਐਨੀਮੇਸ਼ਨ ਫਿਲਮ (Animation movie) ਦਾ ਕਈ ਸਿੱਖ ਸੰਸਥਾਵਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਫਿਲਮ ਦੇ ਵਿਰੋਧ ਵਿੱਚ ਯੂਥ ਪਾਵਰ ਆਫ਼ ਪੰਜਾਬ ਦੇ ਆਗੂ (Leaders of Youth Power of Punjab) ਪਰਮਜੀਤ ਸਿੰਘ ਅਕਾਲੀ ਵੱਲੋਂ ਅੰਮ੍ਰਿਤਸਰ ਦੇ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ (DC of Amritsar Demand letter handed over to) ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਆਪਣੇ ਨਿੱਜੀ ਮੁਫਾਦ ਲਈ ਕਈ ਲੋਕ ਸਿੱਖ ਇਤਿਹਾਸ ਨੂੰ ਤਰੋੜ-ਮਰੋੜ ਕੇ ਪੇਸ਼ ਕਰ ਐਨੀਮੇਸ਼ਨ ਫਿਲਮਾ ਬਣਾ ਰਹੇ ਹਨ। ਜਿਸ ਨਾਲ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

Last Updated : Feb 3, 2023, 8:22 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.