ਹੋਲੇ ਮਹੱਲੇ 'ਤੇ ਜਾਂਦੇ ਸਮੇਂ ਵਾਪਰਿਆ ਹਾਦਸਾ, ਨੌਜਵਾਨ ਦੀ ਮੌਤ - ਐਕਟਿਵਾ ਸਵਾਰ ਨੂੰ ਨਜ਼ਦੀਕੀ ਹਸਪਤਾਲ ਬੀਬੀਐੱਮਬੀ (BBMB) ਵਿਚ ਲਿਜਾਇਆ ਗਿਆ
🎬 Watch Now: Feature Video
ਰੂਪਨਗਰ :ਨੰਗਲ 'ਚ ਬੀਤੇ ਸ਼ਾਮ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਜਦੋਂ ਸ਼ਾਮ ਨੂੰ ਕਾਰ ਅਤੇ ਇਕ ਐਕਟਿਵਾ ਦੀ ਆਪਸ ਵਿੱਚ ਟੱਕਰ ਹੋ ਗਈ। ਇਕ ਹਿਮਾਚਲ ਨੰਬਰ ਦੀ ਕਾਰ ਅਤੇ ਐਕਟਿਵਾ ਸਵਾਰ ਦੀ ਆਪਸ 'ਚ ਟੱਕਰ ਹੋ ਗਈ। ਜਿਸ 'ਚ ਇੱਕ ਐਕਟਿਵਾ ਸਵਾਰ ਦੀ ਮੌਤ ਹੋ ਗਈ। ਨੰਗਲ ਪੁਲਿਸ ਦੇ ਏਐਸਆਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਕਟਿਵਾ ਸਵਾਰ ਨੂੰ ਨਜ਼ਦੀਕੀ ਹਸਪਤਾਲ ਬੀਬੀਐੱਮਬੀ (BBMB) ਵਿਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਜਿਸ ਦੀ ਲਾਸ਼ ਪੋਸਟਮਾਰਟਮ ਲਈ ਬੀਬੀਐਮਬੀ ਹਸਪਤਾਲ ਵਿੱਚ ਰੱਖੀ ਗਈ ਹੈ।
Last Updated : Feb 3, 2023, 8:19 PM IST